ਅਗਸਤ 2007: ਹਰ ਇਕ ਦਾ ਪਿਓ ਹੁੰਦੈ।

                    

                          ਹੇਠਾਂ ਦਿੱਤੇ ਲੇਖ ਪੜ੍ਹਨ ਤੋਂ ਬਾਦ ਇਸ ਵਿਸ਼ੇ ਉੱਤੇ ਆਪਣੇ ਵਿਚਾਰ, ਰਾਵਾਂ, ਅਤੇ ਆਪਣੇ ਅਭਿਆਸਾਂ

                         ਬਾਰੇ ਲਿਖ ਕੇ ਸੰਪਾਦਕ ਨੂੰ info@panjabiblog.org ਉੱਤੇ ਈਮੇਲ ਰਾਹੀਂ ਭੇਜੋ

          

 
 

 ਇਸ ਪੰਨੇ ਤੇ ਛਪੇ ਲੇਖਕ:

  ਪ੍ਰੇਮ ਮਾਨ, ਰੋਜ਼ੀ ਸਿੰਘ, ਅਜੀਤ ਸਿੰਘ, ਹਰਬਖਸ਼ ਮਕਸੂਦਪੁਰੀ, ਅਵਤਾਰ ਸਿੰਘ ਧਾਲੀਵਾਲ, ਮੁਖਵੀਰ ਸਿੰਘ

 

 
 

                     

 

ਅਗਸਤ 1, 2007

ਹਰ ਇਕ ਦਾ ਪਿਓ ਹੁੰਦੈ

                                                                   -ਪ੍ਰੇਮ ਮਾਨ

 

ਬਹੁਤ ਸਾਲ ਪਹਿਲਾਂ ਕਿਤੇ ਪੜ੍ਹਿਆ ਸੀ: Everyone has a father. ਪਹਿਲਾਂ ਤਾਂ ਇੰਜ ਲੱਗਾ ਕਿ ਇਹ ਕਿਹੜੀ ਨਵੀਂ ਗੱਲ ਹੈਸਾਨੂੰ ਸਭ ਨੂੰ ਪਤਾ ਹੈ ਕਿ ਹਰ ਇਨਸਾਨ ਦਾ ਹੀ ਨਹੀਂ ਸਗੋਂ ਹਰ ਜੀਅ ਜੰਤ ਅਤੇ ਜਾਨਵਰ ਦਾ ਵੀ ਪਿਓ ਹੁੰਦੈਕੋਈ ਵੀ ਜਾਨਦਾਰ ਚੀਜ਼ ਮਾਂ ਅਤੇ ਪਿਓ ਤੋਂ ਬਗੈਰ ਜਨਮ ਨਹੀਂ ਲੈ ਸਕਦੀਪਰ ਛੇਤੀਂ ਹੀ ਮੈਂ ਜਦੋਂ ਇਸ ਫਿਕਰੇ ਨੂੰ ਡੂੰਘਾਈ ਨਾਲ ਸੋਚਿਆ ਤਾਂ ਲੱਗਾ ਕਿ ਇਸ ਫਿਕਰੇ ਦੇ ਅਰਥ ਤਾਂ ਬਹੁਤ ਡੂੰਘੇ ਹਨਜੇ ਅਸੀਂ ਇਸ ਫਿਕਰੇ ਨੂੰ ਸਰਸਰੀ ਹੀ ਪੜ੍ਹੀਏ ਤਾਂ ਇਸ ਵਿੱਚ ਕੁਝ ਵੀ ਨਹੀਂ ਪਿਆ ਲਗਦਾਪਰ ਜੇ ਇਸਦਾ ਡੂੰਘਾਈ ਨਾਲ ਵਿਸ਼ਲੇਸ਼ਨ ਕਰੀਏ ਤਾਂ ਇਸ ਵਿੱਚ ਬਹੁਤ ਕੁਝ ਭਰਿਆ ਪਿਆ ਹੈਕਈ ਵਾਰੀ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਕਹੀ ਸੁਣੀਦਾ, ''ਐਹ ਹਰਨਾਮਾ ਤਾਂ ਬਹੁਤ ਅੱਖੜ ਹੈ।" ਅੱਗਿਓਂ ਦੂਜਾ ਕਹੇਗਾ, ''ਪਰ ਤੈਨੂੰ ਨੀਂ ਪਤਾਮੋਰਿਓਂ ਕਿਸ਼ਨਾ ਤਾਂ ਉਹਦਾ ਵੀ ਪਿਓ ਐ।" ਜਾਂ ਫਿਰ ਇਕ ਕਹੇਗਾ, ''ਐਹ ਬੂਝਾ ਸਿੰਘ ਤਾਂ ਬਹੁਤ ਕੰਜੂਸ ਐ।" ਅਗਿਓਂ ਦੂਜਾ ਆਖੇਗਾ, ''ਤੈਂ ਉਹਦਾ ਮੁੰਡਾ ਨੀਂ ਦੇਖਿਆਉਹ ਤਾਂ ਉਹਦਾ ਵੀ ਪਿਓ ਐ।"

             

              ਸੋ ਕੀ ਹਨ ਅਰਥ ਇਸ ਫਿਕਰੇ ਦੇ? ਬਹੁਤ ਬਾਰ ਅਸੀਂ ਇਸ ਗਲਤ ਫਹਿਮੀ ਦੇ ਸ਼ਿਕਾਰ ਹੋ ਜਾਂਦੇ ਹਾਂ ਕਿ ਸਾਡੇ ਨਾਲੋਂ ਵਧੀਆ ਜਾਂ ਸਿਆਣਾ ਕੋਈ ਵੀ ਨਹੀਂਕਈ ਬਾਰ ਇਨਸਾਨ ਨੂੰ ਇਹ  ਭੁਲੇਖਾ ਹੋ ਜਾਂਦਾ ਹੈ ਕਿ ਮੈਂ ਸਭ ਤੋਂ ਵਧੀਆ ਡਾਕਟਰ ਹਾਂ, ਮੈਂ ਸਭ ਤੋਂ ਵਧੀਆ ਇੰਜਨੀਅਰ ਹਾਂ, ਮੈਂ ਸਭ ਤੋਂ ਵਧੀਆ ਪ੍ਰੋਫੈਸਰ ਹਾਂ, ਮੈਂ ਸਭ ਤੋਂ ਵਧੀਆ ਗਿਆਨੀ ਜਾਂ ਵਿਗਿਆਨੀ ਹਾਂ, ਮੈਂ ਸਭ ਤੋਂ ਵਧੀਆ ਸੰਪਾਦਕ ਹਾਂ, ਮੈਂ ਸਭ ਤੋਂ ਵਧੀਆ ਚਿਤਰਕਾਰ ਹਾਂ, ਮੈਂ ਸਭ ਤੋਂ ਵਧੀਆ ਲੇਖਕ ਹਾਂ, ਮੈਂ ਸਭ ਤੋਂ ਵਧੀਆ ਗੀਤਕਾਰ ਹਾਂ, ਮੈਂ ਸਭ ਤੋਂ ਵਧੀਆ ਗਾਇਕ ਹਾਂ, ਆਦਿ ਆਦਿਕਵਿਤਾਵਾਂ, ਕਹਾਣੀਆਂ ਆਦਿ ਦੀ ਇਕ ਕਿਤਾਬ ਲਿਖ ਕੇ ਅਤੇ ਛਾਪ ਕੇ ਕਈਆਂ ਨੂੰ ਭੁਲੇਖਾ ਹੋ ਜਾਂਦਾ ਹੈ ਕਿ ਉਹ ਬਹੁਤ ਵੱਡੇ ਲੇਖਕ ਬਣ ਗਏ ਹਨਇਕ ਦੋ, ਤੇ ਉਹ ਵੀ ਆਮ ਜਿਹੇ, ਨਾਵਲ ਲਿਖ ਕੇ ਅਸੀਂ ਆਪਣੇ ਆਪ ਨੂੰ ਉੱਘਾ ਲੇਖਕ ਸਮਝਣ ਲੱਗ ਪੈਂਦੇ ਹਾਂਥੋੜੇ ਜਿਹੇ ਗੀਤ ਲਿਖ ਕੇ ਅਸੀਂ ਆਪਣੀ ਗਿਣਤੀ ਉੱਘੇ ਗੀਤਕਾਰਾਂ ਵਿੱਚ ਕਰਨ ਲੱਗ ਪੈਂਦੇ ਹਾਂਇਕ ਦੋ ਘਟੀਆ ਜਿਹੀਆਂ ਟੇਪਾਂ ਕੱਢ ਕੇ (ਉਹ ਵੀ ਆਪਣੇ ਕੋਲੋਂ ਪੈਸੇ ਖਰਚ ਕੇ) ਸਾਨੂੰ ਆਪਣੇ ਆਪ ਤੇ ਬਹੁਤ ਵੱਡਾ ਗਾਇਕ ਹੋਣ ਦਾ ਵਹਿਮ ਹੋ ਜਾਂਦਾ ਹੈਪਿਓ ਜੇ ਪਟਵਾਰੀ ਵੀ ਹੋਵੇ ਤਾਂ ਉਸਦੇ ਸਿਰ ਉੱਤੇ ਅਸੀਂ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਣ ਲੱਗ ਪੈਂਦੇ ਹਾਂਪਿਓ ਦੇ ਹੱਥ ਥੋੜੀ ਜਿਹੀ ਤਾਕਤ ਆ ਜਾਵੇ ਤਾਂ ਪੁੱਤਰ ਦੇ ਪੈਰ ਧਰਤੀ ਤੇ ਨਹੀਂ ਲਗਦੇਕੁਝ ਦਿਨ ਹੋਏ ਅਲਫ਼ਾ ਪੰਜਾਬੀ ਟੀ. ਵੀ. ਉੱਤੇ ਇਕ ਪੰਜਾਬ ਵਿੱਚ ਰਹਿੰਦੇ ਲੇਖਕ ਦੇ ਨਾਲ ਮੁਲਾਕਾਤ ਆ ਰਹੀ ਸੀਮੈਂ ਐਵੇਂ ਸੁਨਣ ਲੱਗ ਪਿਆਇਹ ਲੇਖਕ ਉਰਦੂ ਵਿੱਚ ਜ਼ਿਆਦਾ ਅਤੇ ਕੁਝ ਪੰਜਾਬੀ ਵਿੱਚ ਵੀ ਗ਼ਜ਼ਲਾਂ ਲਿਖਦਾ ਹੈਮੈਂ ਉਸਦਾ ਨਾਂ ਪਹਿਲਾਂ ਕਦੇ ਵੀ ਨਹੀਂ ਸੀ ਸੁਣਿਆਉਹ ਪੰਜਾਬੀ ਵਿੱਚ ਕੁਝ ਗੀਤ ਲਿਖਣ ਦਾ ਦਾਅਵਾ ਵੀ ਕਰ ਰਿਹਾ ਸੀਹਉਮੈ ਉਸ ਲੇਖਕ ਦੇ ਸਿਰਫ਼ ਮੂੰਹ ਵਿੱਚੋਂ ਹੀ ਨਹੀਂ ਸੀ ਨਿਕਲ ਰਹੀ ਸਗੋਂ ਉਸਦੇ ਨੱਕ, ਕੰਨਾਂ, ਹੱਥਾਂ ਆਦਿ ਵਿੱਚੋਂ ਵੀ ਨਿਕਲਦੀ ਦਿਸਦੀ ਸੀਉਹ ਆਪਣੇ ਆਪ ਨੂੰ ਬਹੁਤ ਮਹਾਨ ਲੇਖਕ ਕਹਿ ਰਿਹਾ ਸੀ ਅਤੇ ਬੜੀਆਂ ਬੜੀਆਂ ਡੀਂਘਾਂ ਮਾਰ ਰਿਹਾ ਸੀਉਹ ਨਵੀਂ ਕਿਸਮ ਦੇ ਪੌਪ ਗਾਣੇ ਲਿਖਣ ਦਾ ਦਾਅਵਾ ਵੀ ਕਰ ਰਿਹਾ ਸੀਉਸਦੇ ਨਾਲ ਮੁਲਾਕਾਤ ਕਰਨ ਵਾਲੀ ਸਤਿੰਦਰ ਸੱਤੀ ਹੈਰਾਨ ਹੋਈ ਸਿਰਫ਼ ਉਸ ਵਲ ਤੱਕ ਰਹੀ ਸੀ ਕਿ ਇਹ ਕੀ ਹੋ ਰਿਹਾਉਹ ਜ਼ਰੂਰ ਸੋਚਦੀ ਹੋਵੇਗੀ ਮੈਂ ਕਿੱਥੋਂ ਇਸ ਬਲਾ ਨੂੰ ਇੱਥੇ ਬੁਲਾ ਲਿਆਉਸ ਵਲੋਂ ਕੀਤੀਆਂ ਆਪਣੀਆਂ ਤਾਰੀਫ਼ਾਂ ਨੂੰ ਸੁਣ ਕੇ ਮੈਂ ਆਪਣੇ ਮੱਥੇ ਤੇ ਹੱਥ ਮਾਰਨ ਤੋਂ ਨਾ ਰਹਿ ਸਕਿਆਜੋ ਤਿੰਨ-ਚਾਰ ਸ਼ੇਅਰ ਉਸਨੇ ਆਪਣੀਆਂ ਗ਼ਜ਼ਲਾਂ ਦੇ ਸੁਣਾਏ ਅਤੇ ਕੁਝ ਮਿਸਰੇ ਆਪਣੇ ਗੀਤਾਂ ਦੇ ਸੁਣਾਏ, ਉਹ ਸੁਣ ਕੇ ਉਸਦਾ ਖੋਖਲਾਪਨ ਸਾਹਮਣੇ ਸਾਫ਼ ਨਜ਼ਰ ਆ ਰਿਹਾ ਸੀ

             

              ਪੰਜਾਬੀ ਦੇ ਮੈਗਜ਼ੀਨ 'ਹੁਣ' ਦੇ ਜਨਵਰੀ-ਅਪ੍ਰੈਲ 2006 ਦੇ ਅੰਕ ਵਿੱਚ ਇਕ ਟੋਟਕਾ ਛਪਿਆ ਸੀ ਜੋ ਮੈਂ ਹੂ-ਬ-ਹੂ ਹੇਠਾਂ ਦੇ ਰਿਹਾਂ:

 

                            ਇਕ ਪਿੰਡ ਵਿੱਚ ਵਸਦੀ ਬੁੱਢੀ ਕੋਲ ਅਜਿਹਾ ਕੁੱਕੜ ਸੀ ਜੋ ਪਹੁ-ਫ਼ੁਟਾਲੇ ਬਾਂਗ ਦਿੰਦਾ ਸੀਬੁੱਢੀ ਸਦਾ

                            ਪ੍ਰਚਾਰ ਕਰਦੀ ਕਿ ਮੇਰਾ ਕੁੱਕੜ ਬੋਲਦਾ ਹੈ ਤਾਂ ਸੂਰਜ ਚੜ੍ਹਦਾ ਹੈਪਿੰਡ ਵਾਸੀਆਂ ਨੇ ਇਹ ਕਹਾਣੀ ਸੁਣੀ

                            ਤਾਂ ਕਹਿਣ ਲੱਗੇ, 'ਜਾਹ! ਅਸੀਂ ਆਪ ਦਿਨ ਚੜ੍ਹਾ ਲਵਾਂਗੇ' ਬੁੱਢੀ ਕੁੱਕੜ ਲੈ ਕੇ ਦੂਜੇ ਪਿੰਡ ਚਲੀ ਗਈ

                            ਅਗਲੇ ਦਿਨ ਪਹੁ-ਫ਼ੁਟਾਲੇ ਕੁੱਕੜ ਬੋਲਿਆ ਤਾਂ ਕਹਿਣ ਲੱਗੀ, 'ਦੇਖਿਆ ਮੇਰਾ ਕੁੱਕੜ! ਐਸ ਪਿੰਡ ਬੋਲਿਆ

                            ਤਾਂ ਦਿਨ ਚੜ੍ਹਿਆ, ਹੁਣ ਉਹ ਪਿਛਲੇ ਪਿੰਡ ਵਾਲੇ ਖਸਮਾਂ ਨੂੰ ਖਾਣ, ਨ੍ਹੇਰੇ ਚ ਬੈਠੇ ਰਹਿਣ'

             

              ਕਈ ਬਾਰ ਇਸ ਬਜ਼ੁਰਗ ਔਰਤ ਵਾਂਗ ਇਹੋ ਜਿਹਾ ਵਹਿਮ ਬਹੁਤ ਸਾਰੇ ਲੋਕਾਂ ਨੂੰ ਹੋ ਜਾਂਦਾ ਹੈ ਕਿ ਉਨ੍ਹਾਂ ਤੋਂ ਬਗੈਰ ਦਿਨ ਹੀ ਨਹੀਂ ਚੜ੍ਹ ਸਕਦਾਮੈਂ ਕਈ ਪੰਜਾਬੀ ਲੇਖਕ ਇਹ ਕਹਿੰਦੇ ਸੁਣੇ ਹਨ ਕਿ ਉਨ੍ਹਾਂ ਨੇ ਵੀਹ, ਤੀਹ, ਜਾਂ ਚਾਲੀ ਕਿਤਾਬਾਂ ਲਿਖੀਆਂ ਹਨ ਅਤੇ ਉਹ ਬਹੁਤ ਪ੍ਰਸਿੱਧ ਲਿਖਾਰੀ ਹਨ ਜਦੋਂ ਕਿ ਉਨ੍ਹਾਂ ਦਾ ਨਾਂ ਕਦੇ ਵੀ ਕਿਧਰੇ ਨਹੀਂ ਪੜ੍ਹਿਆ ਸੁਣਿਆ ਜਾਂਦਾਜਿਵੇਂ ਅਮਰੀਕਾ ਵਿੱਚ ਕਿਹਾ ਜਾਂਦਾ ਹੈ, it is not the quantity that matters, it is the quality[ ਜੇ ਪੰਜਾਬੀ ਸਾਹਿਤ ਤੇ ਝਾਤ ਮਾਰ ਕੇ ਦੇਖੀਏ ਤਾਂ ਵਾਰਿਸ ਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ, ਬਾਹੂ, ਸ਼ਿਵ ਕੁਮਾਰ, ਅਤੇ ਕੁਝ ਹੋਰ ਅਜਿਹੇ ਲੇਖਕਾਂ ਨੇ ਕਿੰਨਾ ਕੁ ਲਿਖਿਆ ਹੈ? ਪਰ ਇਨ੍ਹਾਂ ਦਾ ਨਾਂ ਪੰਜਾਬੀ ਦੇ ਸਰਮੁੱਖ ਲੇਖਕਾਂ ਵਿੱਚ ਹਮੇਸ਼ਾ ਲਈ ਹੀ ਆਏਗਾਦੂਜੇ ਪਾਸੇ ਕਈ ਲੇਖਕ ਹਨ ਜਿਹੜੇ ਢੇਰ ਸਾਰੀਆਂ ਕਿਤਾਬਾਂ ਲਿਖ ਕੇ ਵੀ ਆਪਣੀ ਜਗ੍ਹਾ ਪੰਜਾਬੀ ਸਾਹਿਤ ਵਿੱਚ ਨਹੀਂ ਬਣਾ ਸਕੇ ਪਰ ਉਹ ਹਮੇਸ਼ਾ ਆਪਣੇ ਆਪ ਨੂੰ ਮਹਾਨ ਲੇਖਕ ਸਮਝਦੇ ਹਨਹਉਮੈ ਉਨ੍ਹਾਂ ਦੇ ਨੱਕ ਰਾਹੀਂ ਵੀ ਚੋਂਦੀ ਦਿਸਦੀ ਹੈਉਹ ਇਸ ਬਜ਼ੁਰਗ ਔਰਤ ਵਾਂਗ ਇਕ ਤਰ੍ਹਾਂ ਨਾਲ ਵਹਿਮ ਦੇ ਸ਼ਿਕਾਰ ਹਨ

             

              ਕਈ ਬਾਰ ਇਸ ਹਉਮੈ ਵਿੱਚ ਹੀ ਅਸੀਂ ਵੱਡੀਆਂ ਵੱਡੀਆਂ ਡੀਂਗਾਂ ਵੀ ਮਾਰਨ ਲੱਗ ਪੈਂਦੇ ਹਾਂਕੁਝ ਸਾਲ ਪਹਿਲਾਂ ਪੰਜਾਬ ਤੋਂ ਆ ਕੇ ਇਕ ਪੰਜਾਬੀ ਲੇਖਕ ਅਮਰੀਕਾ ਆ ਵਸਿਆਇਕ ਦਿਨ ਗੱਲਾਂ ਗੱਲਾਂ ਵਿੱਚ ਮੈਨੂੰ ਕਹਿਣ ਲੱਗਾ, ''ਯਾਰ ਪੰਜਾਬ ਵਿੱਚ ਤਾਂ ਮੈਨੂੰ ਡੀ. ਸੀ. ਵੀ ਸਲੂਟ ਮਾਰਦੇ ਸਨ ਪਰ ਅਮਰੀਕਾ ਵਿੱਚ ਕੋਈ ਪੁੱਛਦਾ ਹੀ ਨਹੀਂ।" ਮੈਂ ਸਿਰਫ਼ ਹੱਸਣ ਤੋਂ ਸਿਵਾਏ ਇਸਦਾ ਜਵਾਬ ਦੇਣਾ ਠੀਕ ਨਾ ਸਮਝਿਆ ਅਤੇ ਨਾ ਹੀ ਇਹ ਪੁੱਛਣਾ ਮੁਨਾਸਬ ਸਮਝਿਆ ਕਿ ਕਿਹੋ ਜਿਹੇ ਡੀ. ਸੀ. ਉਸਨੂੰ ਸਲੂਟਾਂ ਮਾਰਦੇ ਸਨਇਹੋ ਜਿਹੀਆਂ ਗੱਲਾਂ ਸਿਰਫ ਇਹੋ ਜਿਹੇ ਲੋਕਾਂ ਦੀ ਝੂਠੀ ਹਉਮੈਂ ਨੂੰ ਦਰਸਾਉਂਦੀਆਂ ਹਨ

             

              ਪਿੱਛੇ ਜਿਹੇ ਪੰਜਾਬੀ ਦੇ ਲੇਖਕ ਸੁਰਿੰਦਰ ਸਿੰਘ ਨਰੂਲਾ ਸਵਰਗ ਸਿਧਾਰ ਗਏਇਕ ਪੰਜਾਬੀ ਲੇਖਕ ਨੇ ਨਰੂਲਾ ਜੀ ਤੇ ਇਕ ਲੇਖ ਲਿਖ ਕੇ ਇਕ ਪਰਚੇ ਵਿੱਚ ਛਪਵਾਇਆਇਸ ਲੇਖ ਵਿੱਚ ਇਸ ਲੇਖਕ ਨੇ ਨਰੂਲਾ ਜੀ ਬਾਰੇ ਘੱਟ ਜਾਣਕਾਰੀ ਦਿੱਤੀ ਸੀ ਅਤੇ ਆਪਣੇ ਬਾਰੇ ਜ਼ਿਆਦਾਇਹ ਲੇਖ ਨਰੂਲਾ ਜੀ ਦੀ ਥਾਂ ਇਸ ਲੇਖਕ ਬਾਰੇ ਹੋ ਨਿਬੜਿਆਇਹ ਹੈ ਹਉਮੈ ਦੀ ਨਿਸ਼ਾਨੀ

             

              ਜੇ ਅਸੀਂ 'ਹਰ ਇਕ ਦਾ ਪਿਓ ਹੁੰਦੈ' (Everyone has a father) ਦੇ ਅਰਥਾਂ ਨੂੰ ਸਮਝ ਲਈਏ ਤਾਂ ਇਹ ਹਉਮੈ ਸ਼ਾਇਦ ਕੁਝ ਦੂਰ ਹੋ ਜਾਵੇਸੋ, 'ਹਰ ਇਕ ਦਾ ਪਿਓ ਹੁੰਦੈ' ਦਾ ਅਰਥ ਇਹੋ ਹੈ ਕਿ ਅਸੀਂ ਭਾਵੇਂ ਜਿੰਨੇ ਵਧੀਆ ਅਤੇ ਸਿਆਣੇ ਮਰਜ਼ੀ ਹੋਈਏ, ਇਸ ਦੁਨੀਆਂ ਵਿੱਚ ਕਿਧਰੇ ਕੋਈ ਨਾ ਕੋਈ ਸਾਥੋਂ ਵਧੀਆ ਅਤੇ ਸਿਆਣਾ ਜ਼ਰੂਰ ਹੈ, ਜਾਂ ਸੀ, ਅਤੇ ਜਾਂ ਇਕ ਦਿਨ ਹੋ ਜਾਵੇਗਾਮੈਂ ਜਿੰਨਾ ਵੀ ਮਰਜ਼ੀ ਵਧੀਆ ਡਾਕਟਰ, ਇੰਜੀਨੀਅਰ, ਲੇਖਕ, ਖੋਜੀ, ਵਿਗਿਆਨੀ, ਸੰਪਾਦਕ, ਚਿਤਰਕਾਰ, ਗਾਇਕ ਆਦਿ ਹੋਵਾਂ, ਮੇਰੇ ਨਾਲੋਂ ਵਧੀਆ ਕੋਈ ਨਾ ਕੋਈ ਮੇਰੇ ਖੇਤਰ ਵਿੱਚ ਕਿਤੇ ਨਾ ਕਿਤੇ ਹੈ, ਜਾਂ ਸੀ, ਅਤੇ ਜਾਂ ਹੋ ਜਾਵੇਗਾਅਸਲ ਵਿੱਚ ਸਾਥੋਂ ਵਧੀਆ ਅਤੇ ਸਿਆਣੇ ਲੱਖਾਂ-ਕਰੋੜਾਂ ਇਨਸਾਨ ਹਨ, ਜਾਂ ਹੋਏ ਹਨ, ਜਾਂ ਹੋਣਗੇ

             

              ਮਾਣ (pride) ਅਤੇ ਹੰਕਾਰ (ego) ਦੋ ਵੱਖਰੇ ਸ਼ਬਦ ਹਨਸਾਨੂੰ ਆਪਣੇ ਆਪ ਉੱਤੇ ਅਤੇ ਆਪਣੀਆਂ ਪ੍ਰਾਪਤੀਆਂ ਉੱਤੇ ਮਾਣ ਜ਼ਰੂਰ ਹੋਣਾ ਚਾਹੀਦਾ ਹੈ, ਪਰ ਹੰਕਾਰ ਨਹੀਂਆਪਣੇ ਕੀਤੇ ਕੰਮਾਂ ਉੱਤੇ ਮਾਣ ਕਰਨਾ ਚੰਗੀ ਚੀਜ਼ ਹੈ ਪਰ ਹੰਕਾਰ ਕਰਨਾ ਇਕ ਬਿਮਾਰੀ ਹੈ, ਇਕ ਰੋਗ ਹੈਜਿਵੇਂ ਕਹਿੰਦੇ ਹਨ, ਹੰਕਾਰਿਆ ਸੋ ਮਾਰਿਆਹੰਕਾਰ ਹਮੇਸ਼ਾ ਇਨਸਾਨ ਨੂੰ ਗਿਰਾਵਟ ਵਲ ਹੀ ਲਿਜਾਂਦਾ ਹੈਜਿਵੇਂ ਕਿਸੇ ਛੱਪੜ ਵਿੱਚ ਖੜਾ ਪਾਣੀ ਮੁਸ਼ਕ ਮਾਰਨ ਲੱਗ ਪੈਂਦਾ ਹੈ, ਇਸੇ ਤਰ੍ਹਾਂ ਹਉਮੈ ਅਤੇ ਹੰਕਾਰ ਨਾਲ ਭਰਿਆ ਇਨਸਾਨ ਵੀ ਖੜੋਤ ਵਿੱਚ ਆ ਕੇ ਦੂਰੋਂ ਹੀ ਬੁਦਵੋ ਮਾਰਨ ਲੱਗ ਪੈਂਦਾ ਹੈ

             

              ਜਦੋਂ ਸਾਡੇ ਵਿੱਚ ਹੰਕਾਰ ਆ ਜਾਵੇ ਤਾਂ ਅਸੀਂ ਸਮਝਣ ਲੱਗ ਪੈਂਦੇ ਹਾਂ ਕਿ ਅਸੀਂ ਸਦਾ ਹੀ ਠੀਕ ਹਾਂ ਅਤੇ ਕਦੇ ਵੀ ਗਲਤੀ ਨਹੀਂ ਕਰਦੇਜਿਵੇਂ ਕਿ ਅਮਰੀਕਾ ਵਿੱਚ ਇਕ ਚੁਟਕਲਾ ਹੈ:

              

                   Rule 1:  Boss is always right.

                   Rule 2:  If you think Boss is wrong, see Rule number 1.

 

              ਇਸ ਚੁਟਕਲੇ ਵਿੱਚ ਬੌਸ ਦੀ ਥਾਂ ਕਿਸੇ ਵੀ ਹਉਮੈ ਦੇ ਰੋਗੀ ਇਨਸਾਨ ਦਾ ਨਾਂ ਲਿਖ ਸਕਦੇ ਹੋਜੋ ਵੀ ਇਨਸਾਨ ਇਹ ਸਮਝਦਾ ਹੈ ਕਿ ਉਹ ਕਦੇ ਵੀ  ਗਲਤੀ ਨਹੀਂ ਕਰਦਾ, ਉਸਦਾ ਨਾਂ ਭਰ ਦੇਵੋ ਭਾਵੇਂ ਉਹ ਪਤੀ ਹੋਵੇ, ਪਤਨੀ ਹੋਵੇ, ਪਿਓ ਹੋਵੇ, ਮਾਂ ਹੋਵੇ, ਪੁੱਤਰ ਹੋਵੇ, ਧੀ ਹੋਵੇ, ਲੇਖਕ ਹੋਵੇ, ਡਾਕਟਰ ਹੋਵੇ, ਰਾਜਨੀਤਕ ਆਗੂ ਹੋਵੇ, ਜਾਂ ਕੋਈ ਹੋਰ

             

              ਝੂਠੀ ਸ਼ੁਹਰਤ ਅਤੇ ਦਿਖਾਵੇ ਦੀ ਭੁੱਖ ਵੀ ਕਈ ਬਾਰ ਸਿਰਫ਼ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹੀ ਹੁੰਦੀ ਹੈਮੈਂ ਕਈ ਇਨਸਾਨ ਦੇਖੇ ਹਨ ਜੋ ਪੀ.ਐਚ.ਡੀ. ਕਰਕੇ ਪ੍ਰੋਫੈਸਰ ਲੱਗੇ ਹੁੰਦੇ ਹਨਉਹ ਹਮੇਸ਼ਾ ਹੀ ਆਪਣੇ ਨਾਂ ਨਾਲ ਡਾਕਟਰ ਅਤੇ ਪ੍ਰੋਫੈਸਰ ਦੋਵੇਂ ਹੀ ਲਿਖਣਗੇਅਖੇ ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫ਼ਰਿਆ

             

              ਅਸੀਂ ਰੋਜ਼ ਹੀ ''ਹਉਮੈ ਦੀਰਘ ਰੋਗ ਹੈ॥" ਪੜ੍ਹ ਸੁਣ ਕੇ ਵੀ ਹਉਮੈ ਦੇ ਭਾਰੇ ਅਤੇ ਨਿਗਰ ਬਸਤਰ ਪਹਿਨ ਕੇ ਘੁੰਮਦੇ ਫਿਰਦੇ ਰਹਿੰਦੇ ਹਾਂਅਸੀਂ ''ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥" ਪੜ੍ਹ ਸੁਣ ਕੇ ਵੀ ਆਪਣੇ ਆਪ ਨੂੰ ਉੱਚਾ ਦਿਖਾਉਣ ਦੇ ਆਹਰ ਵਿੱਚ ਜੁੱਟੇ ਰਹਿੰਦੇ ਹਾਂਕੋਈ ਵੀ ਲਾਇਕ ਅਤੇ ਨਿਰਪੱਖ ਸੋਚਣੀ ਵਾਲਾ ਇਨਸਾਨ ਇਹੋ ਜਿਹੇ ਇਨਸਾਨਾਂ ਨਾਲ ਦੋਸਤੀ ਨਹੀਂ ਕਰਦਾਇਨ੍ਹਾਂ ਦੇ ਦੋਸਤ ਸਿਰਫ਼ ਉਹ  ਝੋਲੀ ਚੁੱਕ ਹੁੰਦੇ ਹਨ ਜਿਨ੍ਹਾ ਨੇ ਇਨ੍ਹਾਂ ਤੋਂ ਕੋਈ ਨਿੱਜੀ ਫ਼ਾਇਦਾ ਲੈਣਾ ਹੋਵੇ

             

              ਜੇ ਅਸੀਂ ਆਪਣੇ ਆਲੇ ਦੁਆਲੇ ਝਾਤੀ ਮਾਰੀਏ ਤਾਂ ਸਾਨੂੰ ਜ਼ਰੂਰ ਇਹੋ ਜਿਹੇ ਇਨਸਾਨ ਦਿਸ ਪੈਣਗੇ ਜਿਨ੍ਹਾਂ ਨੂੰ ਇਹੋ ਜਿਹਾ ਵਹਿਮ ਹੋਵੇ ਅਤੇ ਜਾਂ ਜੋ ਇਸ ਵਹਿਮ ਦੇ ਸ਼ਿਕਾਰ ਹੋ ਕੇ ਗਿਰਾਵਟ ਵਲ ਕੂਚ ਕਰ ਗਏ ਹੋਣਮੈਨੂੰ ਯਾਦ ਹੈ ਕਿ ਜਦੋਂ ਮੈਂ ਪੰਜਾਬ ਵਿੱਚ ਕਾਲਜ ਵਿੱਚ ਪੜ੍ਹਦਾ ਸੀ ਤਾਂ ਦੋ ਭਰਾ ਬਹੁਤ ਹੀ ਸੁਨੱਖੇ ਅਤੇ ਤਕੜੇ ਖਿਡਾਰੀ ਸਨਵੱਡਾ ਭਰਾ ਮੈਥੋਂ ਦੋ ਸਾਲ ਅੱਗੇ ਸੀ ਅਤੇ ਛੋਟਾ ਭਰਾ ਦੋ ਸਾਲ ਪਿੱਛੇ ਸੀਦੋਵੇਂ ਹੀ ਬਹੁਤ ਅੱਛੇ ਖਿਡਾਰੀ ਸਨ ਜੋ ਹਰ ਵਾਰੀ ਮੁਕਾਬਲਿਆਂ ਵਿੱਚ ਜੇਤੂ ਰਹਿੰਦੇ ਸਨਫਿਰ ਉਨ੍ਹਾਂ ਨੇ ਹੰਕਾਰ ਵਿੱਚ ਆ ਕੇ ਮਾੜੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂਰੋਜ਼ ਨਸ਼ੇ ਕਰਨੇ, ਲੋਕਾਂ ਨੂੰ ਤੰਗ ਕਰਨਾ, ਰਾਹੇ ਆਉਂਦੀਆਂ ਜਾਂਦੀਆਂ ਲੜਕੀਆਂ ਨੂੰ ਮਜ਼ਾਕ ਕਰਨੇ, ਅਤੇ ਹੋਰ ਇਹੋ ਜਿਹੀਆਂ ਭੈੜੀਆਂ ਹਰਕਤਾਂ ਕਰਨੀਆਂ ਉਨ੍ਹਾਂ ਦਾ ਰੋਜ਼ ਦਾ ਕਿੱਤਾ ਬਣ ਗਿਆ ਸੀਪੰਜਾਂ-ਛੇਆਂ ਸਾਲਾਂ ਬਾਦ ਹੀ ਛੋਟਾ ਭਰਾ ਗੱਡੀ ਦੀ ਲਾਈਨ ਤੋਂ ਗੱਡੀ ਹੇਠ ਆ ਕੇ ਮਰਿਆ ਮਿਲਿਆਸ਼ਾਇਦ ਕਿਸੇ ਨੇ ਮਾਰ ਕੇ ਗੱਡੀ ਦੀ ਲਾਈਨ ਤੇ ਰੱਖ ਦਿੱਤਾ ਸੀਉਸਤੋਂ ਕੁਝ ਸਾਲ ਪਿੱਛੋਂ ਵੱਡਾ ਭਰਾ ਕਿਸੇ ਨੇ ਮਾਰ ਦਿੱਤਾਇਸ ਤਰ੍ਹਾਂ ਇਨ੍ਹਾਂ ਦੋਹਾਂ ਭਰਾਵਾਂ ਨੇ ਹੰਕਾਰ ਵਿੱਚ ਆ ਕੇ ਆਪਣੀਆਂ ਜਾਨਾਂ ਗੁਆ ਲਈਆਂਜੇ ਉਹ ਸੰਭਲ ਕੇ ਚਲਦੇ ਤਾਂ ਉਹ ਜ਼ਿੰਦਗੀ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕਦੇ ਸਨਹੰਕਾਰ, ਨਸ਼ਿਆਂ, ਅਤੇ ਹੋਰ ਇਹੋ ਜਿਹੀਆਂ ਕਰਤੂਤਾਂ ਕਰਕੇ ਉਹ ਕਾਲਜ ਤੋਂ ਅੱਗੇ ਖੇਡਾਂ ਵਿੱਚ ਨਾ ਜਾ ਸਕੇ ਭਾਵੇਂ ਉਹ ਇਸਦੇ ਬਹੁਤ ਕਾਬਲ ਸਨ

             

              ਪਿਛਲੇ ਕੁਝ ਦਹਾਕਿਆਂ ਵਿੱਚ ਚੁਣੇ ਗਏ ਅਮਰੀਕਾ ਦੇ ਦੋ ਪ੍ਰਧਾਨ - ਜਿੰਮੀ ਕਾਰਟਰ ਅਤੇ ਬਿੱਲ ਕਲਿੰਟਨ - ਲੋਕਾਂ ਨੂੰ ਬਹੁਤ ਹੀ ਪਸੰਦ ਹਨ ਅਤੇ ਇਹ ਦੋਵੇਂ ਹੀ ਸਾਰੀ ਦੁਨੀਆਂ ਵਿੱਚ ਬੇਹੱਦ ਸਤਿਕਾਰੇ ਜਾਂਦੇ ਹਨ। (ਮੈਂ ਖੁਦ ਇਨ੍ਹਾਂ ਦੋਹਾਂ ਇਨਸਾਨਾਂ ਦਾ ਬਹੁਤ ਜ਼ਿਆਦਾ ਪ੍ਰਸੰਸਕ ਹਾਂ।) ਇਹ ਦੋਵੇਂ ਇਨਸਾਨ ਇੰਨੇ ਲਾਇਕ ਅਤੇ ਵੱਡੇ ਹੋ ਕੇ ਵੀ ਬੇਹੱਦ ਨਿਮਰਤਾ ਵਾਲੇ ਹਨਜਿੰਮੀ ਕਾਰਟਰ, ਹੋਰ ਬਹੁਤ ਸਾਰੇ ਚੰਗੇ ਕੰਮ ਕਰਨ ਤੋਂ ਇਲਾਵਾ, ਬਹੁਤ ਸਾਲਾਂ ਤੋਂ ਹੈਬੀਟੈਟ ਫਾਰ ਹੁਮੈਨੀਟੀ ਨਾਲ ਰਲ ਕੇ ਗਰੀਬ ਲੋਕਾਂ ਲਈ ਘਰ ਬਨਾਉਣ ਵਿੱਚ ਰੁੱਝਿਆ ਹੋਇਆ ਹੈਬਿੱਲ ਕਲਿੰਟਨ ਬਹੁਤ ਸਾਰੇ ਗਰੀਬ ਮੁਲਕਾਂ ਵਿੱਚ, ਖ਼ਾਸ ਕਰਕੇ ਅਫਰੀਕਾ ਵਿੱਚ, ਲੋਕਾਂ ਦੀ ਮਦਦ ਕਰਨ ਵਲ ਲੱਗਾ ਹੋਇਆ ਹੈ।      

             

              ਜਿਵੇਂ ਪੰਜਾਬੀ ਵਿੱਚ ਕਹਾਵਤ ਹੈ, ਹਮੇਸ਼ਾ ਊਣਾ ਭਾਂਡਾ ਹੀ ਉੱਛਲਦਾ, ਭਰਿਆ ਭਾਂਡਾ ਨਹੀਂ ਉੱਛਲਦਾਜੇ ਅਸੀਂ ਇਸ ਝੂਠੀ ਹਉਮੈ ਅਤੇ ਸਭ ਤੋਂ ਵਧੀਆ ਹੋਣ ਦੇ ਵਹਿਮ ਨੂੰ ਤਿਆਗ ਦੇਈਏ ਤਾਂ ਅਸੀਂ ਬਹੁਤ ਅੱਛੇ ਇਨਸਾਨ ਬਣਨ ਦੇ ਰਾਹ ਪੈ ਸਕਦੇ ਹਾਂ

                  

 
           
 

                     

 

ਅਗਸਤ 2, 2007

     

ਹਰ ਇਕ ਦਾ ਪਿਓ ਹੁੰਦੈ : ਇਕ ਹੁੰਗਾਰਾ

                                                                   -ਰੋਜ਼ੀ ਸਿੰਘ

 

ਇਹ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਇਸ ਦੁਨੀਆਂ ਵਿੱਚ ਹਰ ਇਕ ਦਾ ਪਿਓ ਸੀ, ਜਾਂ ਹੈ, ਜਾਂ ਕਦੀ ਨਾ ਕਦੀ ਹੋ ਜਾਵੇਗਾਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਵਾਰੀ ਪਿਓ ਦਾ ਵੀ ਪਿਓ ਇਸ ਰੰਗ ਬਰੰਗੀ ਦੁਨੀਆਂ ਵਿੱਚ ਟੱਕਰ ਜਾਂਦਾ ਹੈ

             

              ਜਿਥੋਂ ਤੱਕ ਹੰਕਾਰ ਦਾ ਸਵਾਲ ਹੈ ਅੱਜ ਕੱਲ ਦੇ ਮਾਹੌਲ ਵਿੱਚ ਇਸ ਬਿਮਾਰੀ ਤੋਂ ਬਚਣਾ ਡਾਢਾ ਔਖਾ ਹੀ ਨਹੀਂ ਸਗੋਂ ਨਾ-ਮੁਮਕਿਨ ਵੀ ਹੈਬੰਦਾ 'ਮੈਂ' ਨੂੰ ਕਦੀ ਵੀ ਨਹੀਂ ਵਿਸਾਰਦਾਸ਼ੋਹਰਤ, ਇੱਜ਼ਤ, ਮਾਣ, ਸਤਿਕਾਰ ਦਾ ਭਲਾ ਕੌਣ ਨਹੀਂ ਭੁੱਖਾ ਹੁੰਦਾਹਰ ਕੋਈ ਚਾਹੁੰਦਾ ਹੈ ਕਿ ਮੁਆਸ਼ਰੇ ਵਿੱਚ ਉਸਦਾ ਨਾਮ ਹੋਵੇ, ਸਮਾਜ ਵਿੱਚ ਉਸਨੂੰ ਮਾਣ ਤੇ ਸਤਿਕਾਰ ਮਿਲੇਉਸਦਾ ਨਾਮ ਉੱਚੇ ਲੋਕਾਂ ਵਿੱਚ ਗਿਣਿਆ ਜਾਵੇਪਰ ਇਸ ਸਭ ਦੇ ਪਿੱਛੇ ਉਸਨੂੰ ਕਿੰਨੀ ਕੁ ਮਿਹਨਤ ਅਤੇ ਮੁਸ਼ੱਕਤ ਕਰਨੀ ਪਵੇਗੀ, ਇਸ ਦਾ ਮਾਪ ਡੰਡ ਅਜਿਹਾ ਚਾਹੁਣ ਵਾਲੇ ਵਿਅਕਤੀ ਨੇ ਕਦੀ ਵੀ ਨਹੀਂ ਲਗਾਇਆ ਹੁੰਦਾਸਗੋਂ ਉਹ ਹਮੇਸ਼ਾ ਇਸ ਦਾ ਅਸਾਨ ਜਾਂ ਸ਼ਾਰਟ-ਕੱਟ ਤਰੀਕਾ ਲੱਭਦਾ ਰਹਿੰਦਾ ਹੈਅਤੇ ਅਜਿਹਾ ਕਰਦੇ ਕਰਦੇ ਉਹ ਏਨਾ ਕਾਬਿਲ ਬਣ ਜਾਂਦਾ ਹੈ ਕਿ ਪਾਰਟੀ, ਫੰਕਸ਼ਨ, ਜਾਂ ਕਿਸੇ ਵੀ ਇਕੱਠ ਵਿੱਚ ਆਪਣੀਆਂ ਤਾਰੀਫ਼ਾਂ ਦੇ ਪੁਲ ਬੰਨ ਬੰਨ ਕੇ ਲੋਕਾਂ ਦੀ ਦਿਖ ਦਾ ਕਾਰਨ ਬਣ ਹੀ ਜਾਂਦਾ ਹੈਪਰ ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਕਦੀ ਕਿਤੇ ਅਜਿਹੇ ਵਿਅਕਤੀ ਨੂੰ ਉਸਦਾ ਵੀ ਪਿਓ ਮਿਲ ਜਾਂਦਾ ਹੈ......ਪਿਓ ਕੀ ਪਿਓ ਦਾ ਵੀ ਪਿਓ, ਮਤਲਬ ਦਾਦਾ ਮਿਲ ਜਾਂਦਾ ਹੈ

             

              ਅਜਿਹੀ ਹੀ ਇਕ ਘਟਨਾ ਮੈਂ ਆਪਣੀਆਂ ਅੱਖਾਂ ਨਾਲ ਦੇਖੀ ਹੈਇਕ ਪ੍ਰੋਗਰਾਮ ਵਿੱਚ ਇਕ ਕਲਾਕਾਰ ਸਟੇਜ ਤੇ ਆਪਣੀਆਂ ਤਾਰੀਫ਼ਾਂ ਦੇ ਪੁਲ ਬੰਨ ਰਿਹਾ ਸੀਕਰੀਬ ਅੱਧਾ ਘੰਟਾ ਆਪਣੇ ਵਿਦੇਸ਼ੀ ਟੂਰਾਂ ਬਾਰੇ ਲੋਕਾਂ ਨੂੰ ਦੱਸ ਕੇ ਬੋਰ ਕਰਨ ਤੋਂ ਬਾਅਦ ਉਸਨੇ ਇਕ ਅੱਧਾ ਗਾਣਾ ਸੁਣਾ ਹੀ ਦਿੱਤਾਗੱਲ ਇਥੋਂ ਤੱਕ ਹੀ ਸੀਮਤ ਰਹਿੰਦੀ ਤਾਂ ਖੈਰ ਸੀਪਰ ਉਹ ਸਟੇਜ ਤੋਂ ਥੱਲੇ ਉਤਰ ਕੇ ਪ੍ਰੈਸ ਵਾਲਿਆਂ ਨੂੰ ਇੰਟਰਵਿਊ ਦੇਣ ਲੱਗ ਪਿਆਉਸਦੀਆਂ ਗੱਲਾਂ ਬਾਤਾਂ ਅਤੇ ਤੌਰ ਤਰੀਕਿਆਂ ਤੋਂ ਦੇਖ ਕੇ ਭੀੜ ਵਿੱਚ ਦੋ ਬੰਦਿਆਂ ਨੇ ਅੱਗੇ ਵੱਧ ਕੇ ਉਸ ਨੂੰ ਲੰਮਾ ਪਾ ਲਿਆਉਸ ਦੀ ਕਾਫੀ ਦੇਰ ਖਿੱਚ ਧੂਹ, ਧੱਕਾ ਮੁੱਕੀ ਤੋਂ ਬਾਦ ਪਤਾ ਲੱਗਾ ਕਿ ਇਸ ਕਲਾਕਾਰ ਨੇ ਬਾਹਰ ਭੇਜਣ ਦੇ ਨਾਂ ਤੇ ਉਨ੍ਹਾਂ ਲੋਕਾਂ ਕੋਲੋਂ ਪੈਸੇ ਠੱਗੇ ਸਨਤੇ ਕਲਾਕਾਰ ਨੂੰ ਪਤਾ ਨਹੀਂ ਸੀ ਕਿ ਉਹ ਵੀ ਮੇਲਾ ਵੇਖਣ ਆਏ ਨੇਚਲੋ ਲੋਕਾਂ ਨੇ ਵਿੱਚ ਪੈ ਕੇ ਉਸ ਨੂੰ ਛੁਡਾ ਦਿੱਤਾ ਪਰ ਟੱਕਰ ਗਏ ਨਾ ਉਸਨੂੰ ਉਸਦੇ ਵੀ ਪਿਓ.......ਪਿਓ ਕਾਹਨੂੰ ਸਗੋਂ ਪਿਓ ਦੇ ਵੀ ਪਿਓ.....ਬਣੀ ਬਣਾਈ ਇੱਜ਼ਤ ਵੀ ਗਈ ਤੇ ਬੇਜ਼ਤੀ ਵਾਧੂ ਦੀ

             

              ਪ੍ਰੇਮ ਜੀ ਨੇ ਠੀਕ ਹੀ ਲਿਖਿਆ ਕਿ ਕੁੱਕੜ ਵਾਲੀ ਮਾਈ ਵਾਂਗ ਅਸੀਂ ਕਈ ਵਾਰੀ ਇਸ ਭੁਲੇਖੇ ਵਿੱਚ ਹੀ ਹੁੰਦੇ ਹਾਂ ਕਿ ਸ਼ਾਇਦ ਮੈਂ ਇੰਝ ਨਾ ਕਰਦਾ ਤਾਂ ਉਹ ਨਾ ਹੁੰਦਾ ਜਾਂ ਐਹ ਨਾ ਹੁੰਦਾਅਸੀਂ ਕਈ ਵਾਰੀ ਇਹ ਦੇਖਿਆ ਤੇ ਸੁਣਿਆ ਹੋਵੇਗਾਕੋਈ ਦੁਰਘਟਨਾ ਹੋ ਜਾਵੇ ਤਾਂ ਚਛਮਦੀਦ ਬੰਦਾ ਉੱਚਾ ਹੋ ਹੋ ਦੱਸ ਰਿਹਾ ਹੁੰਦਾ''ਲਓ ਬਾਈ ਜੀ ਮੈਂ ਹਾਲੇ ਸੜਕੇ ਚੜ੍ਹਿਆ ਹੀ ਸੀ ਕਿ ਚੀਕ ਚਿਹਾੜਾ ਪੈਣ ਲੱਗ ਗਿਆ, ਮੈਂ ਸਾਈਕਲ ਸੁੱਟ ਕੇ ਨੱਠਿਆਮੇਰਾ ਤਾਂ ਕੁੜਤਾ ਵੀ ਪਾਟ ਗਿਆ ਸਾਰਾਜੇ ਮੈਂ ਬੱਸ ਦਾ ਸ਼ੀਸ਼ਾ ਨਾ ਤੋੜਦਾ ਤਾਂ ਕਿਸੇ ਨੇ ਬਚਣਾ ਨਹੀਂ ਸੀ'' ਵਗੈਰਾ ਵਗੈਰਾ......ਅਸਲ ਵਿੱਚ ਇਨਸਾਨੀ ਦਿਮਾਗ ਦੀ ਇਹ ਫਿਤਰਤ ਹੈ ਕਿ ਉਹ ਆਪਣੀ ਬਹਾਦਰੀ ਦੇ ਕਿੱਸੇ ਸੁਨਾਉਣੋ ਬਾਜ ਨਹੀਂ ਆਉਂਦਾ ਅਤੇ ਇਨ੍ਹਾਂ ਕਿੱਸਿਆਂ ਵਿੱਚ ਸਿਰਫ 5-10 ਪ੍ਰਤੀਸ਼ਤ ਹੀ ਸਚਾਈ ਹੁੰਦੀ ਹੈਬਾਕੀ ਸਭ ਹਉਮੈਂ ਦਾ ਅਡੰਬਰ ਰਚਿਆ ਗਿਆ ਹੁੰਦੈ

ਇਹ ਬਿਮਾਰੀ ਲੇਖਕਾਂ ਵਿੱਚ ਕੁਝ ਜ਼ਿਆਦਾ ਹੀ ਪਾਈ ਜਾਂਦੀ ਹੈਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਨਰੂਲਾ ਜੀ ਦੇ ਅਕਾਲ ਚਲਾਣੇ ਤੋਂ ਬਾਦ ਕਿਸੇ ਨੇ ਇਹੋ ਜਿਹਾ ਲੇਖ ਲਿਖਿਆ ਹੋਵੇਹੁਣ ਥੋੜੇ ਦਿਨ ਪਹਿਲਾਂ ਦਲਬੀਰ ਸਿੰਘ ਜੀ 'ਜਗਤ ਤਮਾਸ਼ਾ' ਵੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨਉਨ੍ਹਾਂ ਬਾਰੇ ਵੀ ਕਈ ਸੱਜਣਾਂ ਨੇ ਲੇਖ ਲਿਖੇ ਨੇ ਜਿਨ੍ਹਾਂ ਵਿੱਚ ਉਨ੍ਹਾਂ ਨੇ ਦਲਬੀਰ ਸਿੰਘ ਬਾਰੇ ਘੱਟ ਅਤੇ ਆਪਣੇ ਬਾਰੇ ਜ਼ਿਆਦਾ ਲਿਖਿਆ ਹੈਦਰਅਸਲ ਕੁਝ ਲੋਕ ਇੰਝ ਦੇ ਮੌਕੇ ਦੀ ਤਾੜ ਵਿੱਚ ਹੀ ਰਹਿੰਦੇ ਹਨ ਕਿ ਕਦੋਂ ਉਹ ਆਪਣੀ ਭੜਾਸ ਕੱਢਣ, ਜੋ ਉਨ੍ਹਾਂ ਦੇ ਦਿਲ ਤੇ ਭਾਰੀ ਬਣਦੀ ਜਾਂਦੀ ਹੈ

             

              ਸਾਡੇ ਲਾਗੇ ਇਕ ਬੰਦਾ ਏ ਤਾਇਆ ਚੰਨਣ ਸਿੰਘਕਮਾਲ ਦਾ ਬੰਦਾ ਏਉਸਨੇ ਹਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਕੈਸਿਟ ਹੀ ਆਪਣੇ ਦਿਮਾਗ ਵਿੱਚ ਫਿੱਟ ਕਰ ਰੱਖੀ ਏਕੋਈ ਵੀ ਗੱਲ ਛੇੜ ਲਓ ਓਸਨੇ ਸ਼ੁਰੂ ਹੋ ਜਾਣਾਫਿਰ ਉਸਦਾ ਬੰਦ ਵਾਲਾ ਸਵਿੱਚ ਲੱਭਣਾ ਮੁਸ਼ਕਲ ਹੋ ਜਾਂਦਾ ਹੈਇਕ ਵਾਰੀ ਇਕ ਜੋਤਸ਼ੀ ਉਸ ਨਾਲ ਜ਼ਿਦ ਕਰਨ ਲੱਗ ਪਿਆਕਹਿੰਦਾ ਮੈਂ ਤੇਰਾ ਭਵਿੱਖ ਦੱਸ ਦਿੰਦਾਂ ਵਾਂਤਾਇਆ ਮੰਨ ਗਿਆਜੋਤਸ਼ੀ ਨੇ ਅੱਧਾ ਘੰਟਾ ਲਾ ਕੇ ਭਵਿੱਖ ਦੱਸਿਆ ਅਤੇ ਫਿਰ ਪੰਜਾਹ ਰੁਪਏ ਮੰਗ ਲਏਤਾਏ ਨੇ ਜੁੱਤੀ ਲਾਹੀ ਤੇ ਜੜ ਦਿੱਤੀਆਂ ਜੋਤਸ਼ੀ ਦੇਦੋ ਤਿੰਨ ਆਦਮੀ ਇਕੱਠੇ ਹੋ ਗਏਪੁੱਛਿਆ ਕੀ ਹੋਇਆਤਾਏ ਨੇ ਜਵਾਬ ਦਿੱਤਾ ਕਿ ਇਸਨੂੰ ਆਪਣੇ ਭਵਿੱਖ ਦਾ ਪਤਾ ਨਹੀਂ ਕਿ ਇਸਦੇ ਜੁੱਤੀਆਂ ਵੱਜਣੀਆਂ ਨੇ ਤੇ ਦੱਸਦਾ ਲੋਕਾਂ ਦਾ ਭਵਿੱਖ ਫਿਰਦੈਸਾਰੇ ਹੱਸ ਪਏ ਤੇ ਜੋਤਸ਼ੀ ਸ਼ਰਮ ਦਾ ਮਾਰਾ ਟੁਰਦਾ ਬਣਿਆਂਗੱਲ ਇਹ ਕਿ ਕਦੀ ਨਾ ਕਦੀ ਕਿਤੇ ਨਾ ਕਿਤੇ ਪਿਓ ਟੱਕਰ ਈ ਜਾਂਦੈ

             

              ਕਈ ਵਾਰੀ ਭੁਲੇਖੇ ਵੱਸ ਜਾਂ ਅਣਜਾਣ ਪੁਣੇ ਵਿੱਚ ਅਸੀਂ ਜਦ ਕਿਸੇ ਵਿਅਕਤੀ ਉੱਪਰ ਹੱਦ ਤੋਂ ਵੱਧ ਯਕੀਨ ਕਰਨ ਲੱਗ ਜਾਂਦੇ ਹਾਂ, ਜਾਂ ਉਸ ਵਿਅਕਤੀ ਨੂੰ ਉਸਦੇ ਵਿਤੋਂ ਵੱਧ ਮਾਣ-ਸਤਿਕਾਰ, ਇੱਜ਼ਤ, ਸ਼ੋਹਰਤ ਦੇਣ ਲੱਗ ਜਾਂਦੇ ਹਾਂ ਤਾਂ ਅਗਲੇ ਦਾ ਹੌਸਲਾ ਹੋਰ ਵੀ ਅਸਮਾਨੀਂ ਚੜ੍ਹ ਜਾਂਦਾ ਹੈਪਰ ਜਦੋਂ ਉਸ ਸਖਸ਼ ਬਾਰੇ ਸਾਨੂੰ ਅਸਲੀਅਤ ਪਤਾ ਲਗਦੀ ਹੈ ਤਾਂ ਮਨ ਘ੍ਰਿਣਾ ਨਾਲ ਭਰ ਜਾਂਦਾ ਹੈ ਅਤੇ ਇਹੋ ਖਿਆਲ ਆਉਂਦੈ ਕਿ ਹੁਣ ਤੱਕ ਇਹ ਬੰਦਾ ਆਪਣੀ ਹਉਮੈ ਕਰਕੇ ਹੀ ਸਾਡੀਆਂ ਨਜ਼ਰਾਂ ਵਿੱਚ ਹੀਰੋ ਸੀਇਸ ਤਰ੍ਹਾਂ ਦੇ ਫੁਕਰੇ ਬੰਦੇ ਆਪਣੀ ਇਸ ਕਲਾ ਵਿੱਚ ਇੰਨੇ ਮਾਹਿਰ ਹੁੰਦੇ ਹਨ ਕਿ ਇਨ੍ਹਾਂ ਦੀਆਂ ਗੱਲਾਂ ਤੋਂ ਪਤਾ ਹੀ ਨਹੀਂ ਲਗਦਾ ਕਿ ਝੂਠ ਬੋਲ ਰਹੇ ਨੇ ਕਿ ਸੱਚ

ਦਰਅਸਲ ਜਦ ਸਾਡੇ ਕੋਲ ਕੋਈ ਉੱਚ ਅਹੁਦਾ ਜਾਂ ਕੋਈ ਕਾਨੂੰਨੀ ਸ਼ਕਤੀ, ਜਾਂ ਫਿਰ ਜਦੋਂ ਕੁਝ ਕੁ ਲੋਕਾਂ ਦੀ ਟੋਲੀ ਸਾਡੇ ਅਧਿਕਾਰ ਖੇਤਰ ਵਿੱਚ ਆ ਜਾਂਦੀ ਹੈ ਤਾਂ ਅਸੀਂ ਆਪਣੇ ਆਪ ਨੂੰ ਸੁਪਰੀਮ ਸਮਝਣ ਲੱਗ ਜਾਂਦੇ ਹਾਂਮੈਂ ਕਈ ਵਾਰੀ ਡਾਕਟਰਾਂ ਦੇ ਮੂਹੋਂ ਆਪਣੇ ਮਰੀਜ਼ਾਂ ਨੂੰ ਬੇਟਾ ਕਹਿੰਦੇ ਸੁਣਿਆ ਏ ਭਾਵੇਂ ਮਰੀਜ਼ ਉਸ ਤੋਂ ਵੱਡਾ ਹੀ ਹੋਵੇਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ, ਕਚਿਹਰੀਆਂ, ਥਾਣਿਆਂ, ਗੱਲ ਕੀ ਸਾਰੇ ਸਰਕਾਰੀ ਦਫਤਰਾਂ ਵਿੱਚ ਕਲਾਸ ਫੋਰਥ ਤੋਂ ਲੈ ਕੇ ਕਲਾਸ ਵੰਨ ਤੱਕ ਦੇ ਪਿਓ ਬੈਠੇ ਨੇ ਜਿਹੜੇ ਸਾਰਿਆਂ ਨੂੰ ਬੱਚੇ ਹੀ ਸਮਝਦੇ ਨੇਉਹਨਾਂ ਦਾ ਇਕੋ ਅਸੂਲ ਹੈ:

             

                                          ਬਾਪ ਬੜਾ ਨਾ ਬਈਆ

                                          ਸਭ ਸੇ ਬੜਾ ਰੁਪਈਆ

             

              ਅਤੇ ਸਾਡੇ ਵਰਗੇ ਜਿਹੜੇ ਆਪਣੇ ਆਪ ਨੂੰ ਬੜੇ ਨਾਡੂ ਖਾਨ ਸਮਝਦੇ ਨੇ, ਉਨ੍ਹਾਂ ਅੱਗੇ ਹੱਥ ਬੰਨੀ ਖੜੇ ਹੁੰਦੇ ਨੇਇਥੇ ਸੁਰਜੀਤ ਪਾਤਰ ਜੀ ਦੀਆਂ ਦੋ ਲਾਈਨਾਂ ਜ਼ਰੂਰ ਕਹਾਂਗਾ:  

             

                            ਪਿੰਡ ਜਿਨਾ੍ਹਂ ਦੇ ਗੱਡੇ ਚੱਲਣ, ਹੁਕਮ ਅਤੇ ਸਰਦਾਰੀ

                            ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇਕ ਸਵਾਰੀ

             

              ਹਰ ਬੰਦਾ ਹਰ ਵੇਲੇ ਹਰ ਜਗ੍ਹਾ ਸਹੀ ਸਾਬਿਤ ਨਹੀਂ ਹੁੰਦਾ ਤੇ ਹਰ ਬੰਦਾ ਹਰ ਕੰਮ ਵਿੱਚ ਮਾਹਿਰ ਨਹੀਂ ਹੋ ਸਕਦਾਇਹ ਆਪੋ ਆਪਣੇ ਕੰਮ ਅਤੇ ਕਿੱਤੇ ਦੇ ਹਿਸਾਬ ਨਾਲ ਹੁੰਦਾ ਹੈਕੁਝ ਬੰਦੇ ਆਪਣੇ ਖੇਤਰ ਵਿੱਚ ਇੰਨੇ ਮਾਹਿਰ ਹੁੰਦੇ ਨੇ ਕਿ ਉਨ੍ਹਾਂ ਪ੍ਰਤੀ ਸਾਡਾ ਇੱਜ਼ਤ ਅਤੇ ਸਤਿਕਾਰ ਵਾਲਾ ਵਤੀਰਾ ਹੋਣਾ ਲਾਜ਼ਮੀ ਹੀ ਹੈਅਤੇ ਉਨ੍ਹਾਂ ਦਾ ਹੱਕ ਵੀ ਬਣਦਾ ਹੈ ਕਿ ਉਹ ਆਪਣੇ ਰੋਹਬ ਸਦਕਾ ਸਾਨੂੰ ਕੁਝ ਮੱਤ ਦੇ ਸਕਣਪਰ ਐਵੇਂ ਹੀ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਕੇ ਲੋਕਾਂ ਨੂੰ ਸਿੱਖਿਆ ਦਿੰਦੇ ਫਿਰਨਾ ਸਿਰਫ ਹੰਕਾਰ ਹੀ ਹੋ ਸਕਦੈਸਾਡੇ ਸਾਬਕਾ ਰਾਸ਼ਟਰਪਤੀ ਡਾ: ਏ.ਪੀ.ਜੇ. ਅਬਦੁਲ ਕਲਾਮ ਨੇ ਆਪਣੇ 5 ਸਾਲਾਂ ਦੇ ਕਾਰਜ ਕਾਲ ਦੌਰਾਨ ਕੋਈ ਛੁੱਟੀ ਨਹੀਂ ਕੀਤੀ ਅਤੇ ਰਾਸ਼ਟਰਪਤੀ ਭਵਨ ਦੇ ਅਣਗਿਣਤ ਕਮਰਿਆਂ ਵਿੱਚੋਂ ਸਿਰਫ਼ ਦੋਂ ਦੀ ਹੀ ਵਰਤੋਂ ਕੀਤੀਉਹ ਇਸ ਗੱਲ ਦੀ ਸਲਾਹ ਦੇ ਸਕਦੇ ਹਨ ਕਿ ਸਰਕਾਰੀ ਮੁਲਾਜ਼ਮਾਂ ਨੂੰ ਫਰਲੋ ਨਹੀਂ ਮਾਰਨੀ ਚਾਹੀਦੀ ਤੇ ਬਿਜਲੀ ਬਚਾਉਣ ਲਈ ਘਰ ਦੇ ਸਿਰਫ਼ ਇਕ ਹੀ ਕਮਰੇ ਦਾ ਏ.ਸੀ. ਚਲਾ ਕੇ ਗੁਜ਼ਾਰਾ ਕਰ ਲੈਣਾ ਚਾਹੀਦੈਜੇਕਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਉਹ ਸਲਾਹ ਦੇਣ ਦੇ ਹੱਕਦਾਰ ਨਹੀਂ ਸਨਕਈ ਵਾਰੀ ਹੁੰਦਾ ਏਦਾਂ ਏ ਕਿ ਅਖ਼ਬਾਰ ਵਿੱਚ ਬੜੀ ਵੱਡੀ ਸਰਕਾਰੀ ਮਸ਼ਹੂਰੀ ਹੁੰਦੀ ਹੈ ਕਿ ਬਿਜਲੀ ਬਚਾਓ ਦੇਸ਼ ਬਚਾਓ ਪਰ ਜਿਸ ਮੰਤਰੀ ਵਲੋਂ ਐਡ ਹੁੰਦੀ ਹੈ ਉਸਦੇ ਘਰ ਜੇ ਕਿਸੇ ਦਾ ਵਿਆਹ ਹੋਵੇ ਤਾਂ ਬਿਜਲੀ ਦੀਆਂ ਹਨੇਰੀਆਂ ਆਈਆਂ ਹੁੰਦੀਆਂ ਨੇਇਹ ਸਿਰਫ ਹਉਮੈ ਦਾ ਦਿਖਾਵਾ ਹੀ ਹੈ, ਹੋਰ ਕੁਝ ਨਹੀਂ ਹੁੰਦਾ

                      

              ਵਿਸ਼ੇ ਤੋਂ ਥੋੜਾ ਹਟ ਕੇ ਇਸੇ ਹੀ ਵਿਸ਼ੇ ਦੇ ਦੂਜੇ ਪਹਿਲੂ ਵਲ ਆਉਂਦਾ ਹਾਂ ਇਸ ਦੁਨੀਆਂ ਵਿੱਚ ਗਰੀਬ ਅਮੀਰ ਦਾ ਪਾੜਾ ਚਲਦਾ ਹੀ ਰਹੇਗਾ, ਤੇ ਹਰ ਅਮੀਰ ਇਨਸਾਨ ਗਰੀਬ ਦਾ ਹਮੇਸ਼ਾ ਪਿਓ ਹੀ ਰਹੇਗਾ ਭਾਵੇਂ ਕਿ ਕੁਝ ਚੰਗੇ ਭਲੇ ਪੁਰਸ਼ ਗਰੀਬਾਂ ਦੀ ਮਦਦ ਵਾਸਤੇ ਅੱਗੇ ਆਉਂਦੇ ਰਹਿਣਗੇ ਪਰ ਗਰੀਬਾਂ ਲਈ ਉਹ ਹਮੇਸ਼ਾ ਪਿਓਆਂ ਵਾਂਗੂ ਹੀ ਰਹਿਣਗੇ, ਪਰ ''ਏਕ ਪਿਤਾ ਏਕਸ ਕੇ ਹਮ ਬਾਰਿਕ'' ਵਾਲੇ ਪਵਿੱਤਰ ਵਾਕ ਦਾ ਪਸਾਰਾ ਬਹੁਤ ਦੂਰ ਦੀ ਗੱਲ ਹੈਫਿਰ ਵੀ ਮੈਂ ਤਾਂ ਇਹੋ ਕਹਾਂਗਾ

                                     ਇਕੋ ਤੇਰੀ ਮੇਰੀ ਮਾਂ

                                     ਇਕੋ ਤੇਰਾ ਮੇਰਾ ਪਿਓ

                                      ਇਕ ਧਰਤੀ ਤੇ ਵਸਣ ਵਾਲੇ

                                     ਫਿਰ ਤੂੰ ਸਰਦਾਰ ਮੈਂ ਕੰਮੀ ਕਿਉਂ?

                                   

 
           
 

                     

 

ਅਗਸਤ 9, 2007

     

ਹਰ ਇਕ ਦੇ ਅਣਗਿਣਤ ਪਿਓਆਂ ਦੇ ਪਿਓ ਹਨ - ਹੁੰਗਾਰਾ!

                                                             -ਅਜੀਤ ਸਿੰਘ

 

ਜੇ ਹਰ ਇਕ ਦਾ ਪਿਓ ਹੈ ਤਾਂ ਹਰ ਇਕ ਦੇ ਅਣਗਿਣਤ ਪਿਓਆਂ ਦੇ ਪਿਓ ਵੀ ਹਨਭਾਵ ਕਿ ਹਰ ਇਕ ਦੇ ਪਿਓ ਦਾ ਪਿਓ ਫਿਰ ਉਸ ਦਾ ਪਿਓ ਫਿਰ ਉਸ ਦਾ ਵੀ ਪਿਓ....ਜੇ ਇਸ ਤਰ੍ਹਾਂ ਦੇਖਦੇ ਜਾਈਏ ਤਾਂ ਪਤਾ ਲੱਗੇਗਾ ਕਿ ਇਸ ਦਾ ਕੋਈ ਅੰਤ ਹੀ ਨਹੀਂਜੇ ਅਸੀਂ ਇਹ ਸਭ ਸਮਝਦੇ ਹਾਂ ਤਾਂ ਫਿਰ ਆਪਣੇ ਆਲੇ ਦੁਆਲੇ ਦੇ ਲੋਕਾਂ ਵਿਚ ਪਿਓ ਬਣਨ ਦੀ ਇੱਛਾ ਸਾਨੂੰ ਜੀਉਣ ਨਹੀਂ ਦਿੰਦੀਪਤਾ ਨਹੀਂ ਇਹ ਹਉਮੈ ਦੀ ਬੀਮਾਰੀ ਇਸ ਸਮਾਜ ਨੂੰ ਕਿੱਥੇ ਲਿਜਾ ਕੇ ਮਾਰੇਗੀਇੰਜ ਲਗਦਾ ਹੈ ਕਿ ਅੰਤ ਬੜਾ ਭੈੜਾ ਹੋਵੇਗਾ ਕਿਉਂਕਿ ਆਪਣੇ ਆਪ ਤਾਂ ਅਸੀਂ ਕਈ ਸਦੀਆਂ ਤੋਂ ਸਮਝ ਨਹੀਂ ਰਹੇ ਅਤੇ ਅੱਖਾਂ ਬੰਦ ਕਰ ਕੇ ਤਬਾਹੀ ਵਲ ਦੌੜੇ ਜਾ ਰਹੇ ਹਾਂਚਲੋ ਇਕ ਨਜ਼ਰ ਮਾਰ ਹੀ ਲਈਏ ਕਿ ਕਿੱਥੇ ਕੁ ਪਹੁੰਚੇ ਹਾਂ

              

              ਇਸ ਆਪੋ-ਧਾਪ ਕਾਰਨ ਸਾਡੇ ਆਪਸੀ ਰਿਸ਼ਤੇ  (ਮਾਂ-ਪਿਓ, ਪਤੀ-ਪਤਨੀ ਤੇ ਬੱਚੇ, ਭੈਣ-ਭਰਾ, ਦੋਸਤ ਤੇ ਆਂਢੀ-ਗੁਆਂਢੀ ਵਗੈਰਾ) ਸਭ ਤਬਾਹ ਹੋ ਰਹੇ ਹਨਅਸੀਂ ਇਕ ਦੂਸਰੇ ਨਾਲ ਅੰਦਰੋ ਗਤੀ ਈਰਖਾ ਕਰਦੇ ਹਾਂ ਅਤੇ ਜੇ ਹੋ ਸਕੇ ਤਾਂ ਦੂਸਰੇ ਦੀਆਂ ਜੜਾਂ ਕੱਟਣ ਦਾ ਇੰਤਜ਼ਾਮ ਅੰਦਰਗਤੀ ਕਰਦੇ ਰਹਿੰਦੇ ਹਾਂ

             

              *  ਜੇ ਸਾਡੇ ਹੱਥ ਤਾਕਤ ਆ ਜਾਵੇ ਤਾਂ ਦੂਸਰਿਆਂ ਨਾਲ ਜਾਨਵਰਾਂ ਵਾਲਾ ਵਿਉਹਾਰ ਕਰਦੇ ਹਾਂ

              *  ਵਧ ਰਿਹਾ ਅਪਰਾਧ - ਬਲਾਤਕਾਰ, ਲੜਾਈ ਝਗੜੇ, ਅਤੇ ਕਤਲ - ਵੀ ਇਸ ਕਰਕੇ ਹੀ ਹੈ

              *  ਆਪਸੀ ਫੁੱਟ ਤੇ ਇਕ ਦੂਸਰੇ ਨਾਲ ਖ਼ਾਰ ਦਾ ਕਾਰਨ ਵੀ ਇਹੀ ਹੈ

              *  ਜ਼ਿੰਦਗੀ ਵਿਚ ਵਧ ਰਹੀ ਕਸ਼ਮਕਸ਼ ਤੇ ਖਿੱਚੋਤਾਣ ਦਾ ਕਾਰਨ ਵੀ ਇਹੋ ਹੀ ਹੈ

              *  ਮਾਨਸਿਕ ਹਾਲਾਤ  ਹੋਰ ਵੀ ਭੈੜੇ ਹੋ ਰਹੇ ਹਨ

             *  ਕਈ ਤਰਾਂ ਦੀਆਂ ਮਾਨਸਿਕ ਬੀਮਾਰੀਆਂ ਵਧ ਰਹੀਆਂ ਹਨ

              *  ਹਰ ਇਨਸਾਨ ਆਪਣੇ ਆਪ ਵਿਚ ਇਕੱਲਾ ਹੁੰਦਾ ਜਾ ਰਿਹਾ ਹੈ

             *  ਲੋਭ ਤੇ ਹੰਕਾਰ ਸਾਡੇ ਵਿਚ ਵੜ ਰਹੇ ਹਨ

              *  ਸਮਾਜ ਤਬਾਹੀ ਵਲ ਬੜੀ ਤੇਜ਼ੀ ਨਾਲ ਜਾ ਰਿਹਾ ਹੈ

              *  ਆਉਣ ਵਾਲੇ ਸਮਾਜ ਦੀ ਨੀਂਹ ਤਾਂ ਅਸੀਂ ਫਿਰ ਇਸੇ ਪਾਸੇ ਰੱਖ ਚੁੱਕੇ ਹਾਂ ਤੇ ਬੜੀ ਛੇਤੀਂ ਇਨਸਾਨ ਇਕ ਮਸ਼ੀਨੀ

                Robot  ਦੇ ਰੂਪ ਵਿਚ ਨਜ਼ਰ ਆਵੇਗਾ

              

              ਆਉਣ ਵਾਲਾ ਸਮਾਜ ਸਾਡੇ ਬੱਚੇ ਹਨਪਿਓ ਦੇ ਪਿਓ ਦਾ ਪਿਓ ਬਣਨ ਦੀ ਖਾਹਸ਼ ਤਾਂ ਅੱਜ ਦੇ ਨੌਜਵਾਨਾਂ ਵਿੱਚ ਵੀ ਬਹੁਤ ਹੈਜਦੋਂ ਉਹ ਦੇਖਦੇ ਹਨ ਕਿ ਇਸ ਸਮਾਜ ਵਿੱਚ ਤਾਂ ਉਸ ਇਨਸਾਨ ਦੀ ਕਦਰ ਹੈ ਜੋ ਵੱਡੀਆਂ ਵੱਡੀਆਂ ਫੜਾਂ ਮਾਰ ਸਕਦਾ ਹੋਵੇ ਤੇ ਦੂਜਿਆਂ ਨੂੰ ਪਲ ਵਿੱਚ ਬੁੱਧੂ ਬਣਾ ਸਕਦਾ ਹੋਵੇ ਤਾਂ ਉਹ ਵੀ ਇਹੋ ਜਿਹੇ ਹੀਰੋ ਬਣਨ ਦਾ ਸੁਪਨਾ ਲੈਂਦੇ ਰਹਿੰਦੇ ਹਨ ਅਤੇ ਕਈ ਮਾਂ-ਪਿਉ ਵੀ ਉਨ੍ਹਾਂ ਨੂੰ ਹੱਲਾ ਸ਼ੇਰੀ ਦਿੰਦੇ ਹਨ, ਬਾਦ ਵਿੱਚ ਭਾਵੇਂ ਉਹੀ ਬੱਚੇ ਉਨ੍ਹਾਂ ਦਾ ਬੁਰਾ ਹਾਲ ਕਰਨਕਈ ਬਾਰ ਤਾ ਅਜਿਹਾ ਹੁੰਦਾ ਵੀ ਹੈ

              

              ਹੋਰ ਕਿੰਨੀ ਕੁ ਦੇਰ ਇਹ ਕਹਿੰਦੇ ਰਹਾਂਗੇ ਕਿ ਸਿਸਟਮ ਨੂੰ ਕੁਝ ਨਹੀਂ ਕੀਤਾ ਜਾ ਸਕਦਾਘਰ ਨੂੰ ਅੱਗ ਲੱਗੀ ਹੋਵੇ ਤਾਂ ਜੇ ਅਸੀਂ ਉਸਨੂੰ ਬਚਾ ਨਾ ਸਕੀਏ ਤਾਂ ਕੀ ਹੋਵੇਗਾ?

 

                                   

 
           
 

                     

 

ਅਗਸਤ 12, 2007

     

                                 ਹਰ ਇਕ ਦਾ ਬਾਪ ਹੁੰਦੈ!
                                                 -ਹਰਬਖਸ਼ ਮਕਸੂਦਪੁਰੀ

 

 ‘ਹਰ ਇਕ ਦਾ ਬਾਪ ਹੁੰਦਾ ਹੈ ਇਸ ਦਾ ਅਰਥ ਜੇ ਕਿਸੇ ਦੇ ਜਨਮ ਲਈ ਵੀਰਜ ਦਾਨ ਕਰਨ ਵਾਲੇ ਦਾ ਹੀ ਹੈ ਤਾਂ ਦੁਨੀਆ ਵਿਚ ਕੋਈ ਜੀਵ ਵੀ ਵੀਰਜ ਦਾਨ ਕਰਨ ਵਾਲੇ ਬਿਨਾ ਹੋ ਨਹੀਂ ਸਕਦਾ। ਫੇਰ ਵੀ ਲਖਾਂ ਜੀਵ ਅਜੇਹੇ ਹੁੰਦੇ ਹਨ ਜਿਨ੍ਹਾਂ ਦੇ ਵੀਰਜ ਦਾਨੀ ਦਾ ਪਤਾ ਨਹੀਂ ਹੁੰਦਾ। ਬਾਕੀ ਜੀਵਾਂ ਦੀ ਗੱਲ ਜੇ ਛੱਡ ਹੀ ਲਈਏ, ਤਾਂ ਇਨਸਾਨਾਂ ਵਿਚ ਵੀ ਕਈ ਵੇਰ ਇਹ ਨਿਸਚਿਤ ਨਹੀਂ ਹੁੰਦਾ, ਕੌਣ ਕਿਸ ਦਾ ਵੀਰਜ ਦਾਨੀ ਹੈ। ਇਹ ਅਨਿੱਸਚਿਤਤਾ ਉਨ੍ਹਾਂ ਤੀਵੀਆਂ ਦੀ ਔਲਾਦ ਬਾਰੇ ਵਧੇਰੇ ਹੁੰਦੀ ਹੈ ਜਿਹੜੀਆਂ ਇੱਕੋ ਸਮੇਂ ਇੱਕ ਤੋਂ ਵੱਧ ਆਦਮੀਆਂ ਨਾਲ ਲੈਂਗਕ ਸੰਬੰਧ ਜੋੜੀ ਰੱਖਦੀਆਂ ਹਨ। ਸੱਚੀ ਗੱਲ ਤਾਂ ਇਹ ਹੈ ਕਿ ਮਾਂ ਅਤੇ ਬਾਪ ਦੋਹਾਂ ਵਿਚੋਂ ਜਿਹਦੇ ਬਾਰੇ 100 ਪ੍ਰਤੀਸ਼ਤ ਨਿਸਚੱਤਤਾ ਹੋ ਸਕਦੀ ਹੈ ਤਾਂ ਉਹ ਮਾਂ ਹੀ ਹੁੰਦੀ ਹੈ ਬਾਪ ਨਹੀਂ। ਬਾਪ ਦੀ ਨਿਸਚਿੱਤਤਾ ਲਈ ਮਾਂ ਦੀ ਗਵਾਹੀ ਅਵੱਸ਼ ਹੁੰਦੀ ਹੈ ਪਰ ਮਾਂ ਦੀ ਨਿਸਚਿਤਤਾ ਲਈ ਕਿਸੇ ਦੀ ਵੀ ਗਵਾਹੀ ਦੀ ਲੋੜ ਨਹੀਂ ਹੁੰਦੀ।

             

              ਉਂਝ ਮਾਂ ਅਤੇ ਜਨਨੀ ਵਿਚ ਵੀ ਅੰਤਰ ਹੁੰਦਾ ਹੈ। ਜਨਨੀ ਜਨਮ ਦੇਣ ਵਾਲੀ ਹੁੰਦੀ ਹੈ ਤੇ ਮਾਂ ਪਾਲਣਾ ਕਰਨ ਵਾਲੀ। ਇਸੇ ਤਰ੍ਹਾਂ ਪਿਉ ਤੇ ਵੀਰਜ ਦਾਨੀ ਵਿਚ ਵੀ ਅੰਤਰ ਹੁੰਦਾ ਹੈ। ਅਨਿਸਚਿੱਤਤਾ ਅਸਲ ਵਿਚ ਵੀਰਜ ਦਾਨੀ ਬਾਬਤ ਹੀ ਹੋ ਸਕਦੀ ਹੈ ਪਿਉ ਬਾਬਤ ਨਹੀਂ। ਪਿਉ ਤਾਂ ਪਾਲਣਹਾਰ ਹੁੰਦਾ ਹੈ। ਇਹ ਸੱਚ ਹੈ ਕਿ ਹਰ ਇਨਸਾਨ ਦਾ ਪਾਲਣਹਾਰ ਕੋਈ ਜ਼ਰੂਰ ਹੁੰਦਾ ਹੈ। ਉਹਨੂੰ ਹੀ ਬਾਪ ਕਿਹਾ ਜਾ ਸਕਦਾ ਹੈ।

ਜੇ ਕਿਸੇ ਦਾ ਬਾਪ ਉਹਦੇ ਜਨਮ ਤੋਂ ਪਹਿਲਾਂ ਮਰ ਗਿਆ ਹੋਵੇ ਉਹ ਵੀ ਕਿਸੇ ਨੂੰ ਜ਼ਰੂਰ ਆਪਣਾ ਬਾਪ ਕਹਿ/ਬਣਾ ਲੈਂਦਾ ਹੈ। ਇਹਤੋਂ ਬਿਨਾਂ ਬੰਦੇ ਦਾ ਗੁਜ਼ਾਰਾ ਹੀ ਨਹੀਂ ਹੋ ਸਕਦਾ। ਆਖਰ ਕੋਈ ਤਾਂ ਚਾਹੀਦਾ ਹੀ ਹੈ ਜਿਹਦੇ ਕੋਲ ਔਖੇ ਵੇਲੇ ਜਾਇਆ ਜਾ ਸਕੇ ਜਾਂ ਗ਼ਮ ਦੇ ਵੇਲੇ ਜਿਹਦੇ ਮੋਢੇ ਦਾ ਸਹਾਰਾ ਮਿਲ ਸਕੇ ਤੇ ਕਿਸੇ ਅਜੇਹੀ ਸਮੱਸਿਆ ਦਾ ਹੱਲ ਮਿਲ ਸਕੇ, ਜਿਸਦਾ ਹੱਲ ਉਹ ਆਪ ਨਾ ਕਰ ਸਕਦਾ ਹੋਵੇ।

             

              ਇਹ ਵੀ ਅਸੀਂ ਆਮ ਸੁਣਦੇ ਰਹੇ ਹਾਂ ਕਿ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਹੈ, ਜਾਂ ਜਿਹਨੂੰ ਕਿਸੇ ਵੀ ਜੀਵਤ ਪੁਰਸ਼ ਦਾ ਸਹਾਰਾ ਨਾ ਮਿਲੇ ਉਹ ਅਣਹੋਂਦ ਵਿਚੋਂ ਕਿਸੇ ਹੋਂਦ ਦੀ ਭਾਲ ਕਰਦਾ ਹੈ। ਜੇ ਅਣਹੋਂਦ ਵਿਚੋਂ  ਹੋਂਦ ਦਿਸਦੀ ਵੀ ਨਾ ਹੋਵੇ ਤਾਂ ਵੀ ਬੇਸਹਾਰੇ ਨੇ ਸਹਾਰਾ ਤਾਂ ਲਭਣਾ ਹੀ ਹੋਇਆ। ਅਜੇਹੇ ਬੰਦੇ ਹੀ ਰੱਬ, ਦੇਵੀਆਂ ਦੇਵਤਿਆਂ, ਅਵਤਾਰਾਂ ਤੇ ਚਮਤਕਾਰੀ ਮਨੁਖਾਂ ਦੀ ਕਲਪਨਾ ਕਰ ਲੈਂਦੇ ਹਨ ਤੇ ਕਲਪਨਾ ਨੂੰ ਹੀ ਅਸਲੀਅਤ ਸਮਝਣ ਦਾ ਆਪਣੇ ਆਪਨੂੰ ਭੁਲਾਵਾ ਦੇ ਲੈਂਦੇ ਹਨ।

                           

              ਅੱਜ ਲੱਖਾਂ ਲੋਕੀਂ ਮੱਠਾਂ, ਡੇਰਿਆਂ, ਗੁਰਦੁਆਰਿਆਂ ਮੰਦਰਾਂ ਵਿਚ ਇਸੇ ਲਈ ਜੁੜਦੇ ਹਨ ਕਿ ਅਸਲੀ ਜੀਵਨ ਵਿਚ ਉਨ੍ਹਾਂ ਨੂੰ ਕੋਈ ਸਹਾਰਾ ਨਹੀਂ ਮਿਲ ਰਿਹਾ ਹੁੰਦਾ। ਲੱਖਾਂ ਪੜ੍ਹੇ ਲਿਖੇ ਲੋਕ ਕੁਝ ਆਮ ਜੇਹੀ ਸਮਝ ਵਾਲੇ ਚਾਲਾਕ ਬੰਦਿਆਂ ਨੂੰ ਗੁਰੂ, ਪੀਰ ਜਾਂ ਅਵਤਾਰੀ ਜੀਵ ਮੰਨ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਮੰਨਣ ਤੇ ਸਮਝਣ ਵਿਚ ਜ਼ਮੀਨ ਆਸਮਾਨ ਦਾ ਅੰਤਰ ਹੁੰਦਾ ਹੈ। ਅਣਹੋਏ ਦੀ ਹੋਂਦ  ਨੂੰ ਮੰਨ ਲੈਣਾ ਮਨੁੱਖ ਦੇ ਆਪਣੇ ਆਪ ਦੀ ਅਸੁਰੱਖਿਆ ਦੇ ਅਹਿਸਾਸ ਵਿਚੋਂ ਹੀ ਪੈਦਾ ਹੁੰਦਾ ਹੈ। 

             

              ਇਸੇ ਅਸੁਰੱਖਿਆ ਦੇ ਅਹਿਸਾਸ ਕਾਰਣ ਹੀ ਬੰਦਾ ਕਿਸੇ ਦਾ ਪੈਰੋਕਾਰ ਬਣਨ ਵਿਚ ਸੁਰੱਖਿਆ ਭਾਲਦਾ ਹੈ। ਉਹ ਪੈਰੋਕਾਰ ਬਣਦਾ ਹੈ, ਸਾਧਾਂ ਸੰਤਾਂ ਦਾ, ਡੇਰਿਆਂ ਦਾ, ਧਰਮਾਂ ਦਾ ਤੇ ਸਿਆਸੀ ਲੀਡਰਾਂ ਦਾ ਤੇ ਸਿਆਸੀ ਪਾਰਟੀਆਂ ਦਾ। ਗੱਲ ਇਹ ਸਾਰੀ ਬੇਸਹਾਰੇ ਦੇ ਸਹਾਰਾ ਲੱਭਣ ਜਾਂ ਦੁਖੀ ਬੰਦੇ ਦੇ ਮੋਢਾ ਲੱਭਣ ਦੀ ਹੈ।

             

              ਡੀਂਘ ਵਥੇਰੇ ਮਾਰਦੇ ਹਨ ਕਿ ਉਹ ਕਿਸੇ ਤੋਂ ਨਹੀਂ ਡਰਦੇ ਤੇ ਕਿਸੇ ਤੋਂ ਵੀ ਹਰਾਏ ਨਹੀਂ ਜਾ ਸਕਦੇ।  ਪਰ ਦੇਖਣ ਵਿਚ ਆਉਂਦਾ ਹੈ ਕਿ ਜਿਹੜਾ ਸਿਰ ਕਿਸੇ ਇੱਕ ਸਾਹਮਣੇ ਆਕੜਦਾ ਹੈ ਉਹ ਕਿਸੇ ਹੋਰ ਸਾਹਮਣੇ ਝੁਕ ਜਾਂਦਾ ਹੈ,  ਜਿਹੜਾ ਇੱਕ ਨੂੰ ਢਾਅ ਲੈਂਦਾ ਹੈ ਉਹ ਕਿਸੇ ਹੋਰ ਤੋਂ ਢੈਅ ਜਾਂਦਾ ਹੈ, ਜਿਹੜਾ ਪੈਸੇ ਦੇ ਜ਼ੋਰ ਨਾਲ ਕਿਸੇ ਨੂੰ ਖਰੀਦ ਲੈਂਦਾ ਹੈ ਉਹ ਕਿਸੇ ਹੋਰ ਕੋਲ ਵਿਕ ਜਾਂਦਾ ਹੈ। ਅਮੀਰੀ ਗ਼ਰੀਬੀ ਦਾ ਵੀ ਕੋਈ ਪੈਮਾਨਾ ਨਹੀਂ। ਇੱਕ ਲੱਖ ਦਾ ਮਾਲਕ ਦਸ ਲੱਖ ਵਾਲੇ ਸਾਹਮਣੇ ਗ਼ਰੀਬ ਹੁੰਦਾ ਹੈ ਤੇ ਦਸ ਲੱਖ ਵਾਲਾ ਦਸ ਕਰੌੜ ਵਾਲੇ ਦੇ ਸਾਹਮਣੇ ਗ਼ਰੀਬ ਹੁੰਦਾ ਹੈ। ਜਿਹੜਾ ਠਾਣੇਦਾਰ ਸਿਪਾਹੀਆਂ ਨੂੰ ਦਬਕੇ ਮਾਰਦਾ ਹੈ, ਉਹ ਐਸ.ਪੀ. ਤੋਂ  ਦਬਕੇ ਖਾਂਦਾ ਹੈ, ਐਸ ਪੀ ਜੀ.ਆਈ[ ਦੀਆਂ ਮਿੰਨਤਾਂ ਕਰਦਾ ਹੈ।  ਗ਼ਰੀਬੀ ਉਸ ਵੇਲੇ ਮਹਿਸੂਸ ਹੁੰਦੀ ਹੈ ਜਦ ਤੁਸੀਂ ਕੁਝ ਕਹਿਣਾ ਚਾਹੋਂ ਤੇ ਕਹਿ ਨਾ ਸਕੋਂ, ਕਰਨਾ ਚਾਹੋਂ ਤੇ ਕਰ ਨਾ ਸਕੋਂ। ਜੇ ਤੁਹਾਨੂੰ ਬੋਲਣ, ਕਰਨ , ਖਾਣ, ਪਹਿਨਣ ਆਦਿ ਵਿਚ ਆਪਣੀ ਮਰਜ਼ੀ ਦੀ ਥਾਂ ਕਿਸੇ ਹੋਰ ਦੀ ਮਰਜ਼ੀ ਅਨੁਸਾਰ ਚੱਲਣਾ ਪਵੇ, ਤਾਂ ਤੁਸੀਂ ਗ਼ਰੀਬ ਹੋ ਜੇ ਤੁਸੀਂ ਹੋਰਨਾਂ ਨੂੰ ਆਪਣੇ ਹੁਕਮ ਤੇ ਚਲਾਉਂਦੇ ਹੋ ਤਾਂ ਤੁਸੀਂ ਅਮੀਰ ਹੋ।

             

              ਜਿਹੜੇ ਸਮਾਜਕ ਜਾਂ ਰਾਜਨੀਤਕ ਤੇ ਆਰਥਕ ਪ੍ਰਬੰਧ ਵਿਚ ਅਸੀਂ ਰਹਿ ਰਹੇ ਹਾਂ ਉਹਦੇ ਵਿਚ ਮਰਜ਼ੀ ਤਾਂ ਉਨ੍ਹਾਂ ਮੁੱਠੀ ਭਰ ਬੰਦਿਆਂ ਦੀ ਹੀ ਚਲਦੀ ਹੈ, ਜਿਹੜੇ 75 ਪ੍ਰਤੀਸ਼ਤ ਤੋਂ ਵੀ ਉੱਤੇ ਧਨ, ਦੌਲਤ ਤੇ ਪੈਦਾਵਾਰੀ ਸਾਧਨਾਂ ਦੇ ਮਾਲਕ ਹਨ।  ਰਾਜਨੀਤਕ, ਧਾਰਮਕ ਤੇ ਸਮਾਜਕ ਢਾਂਚਾ ਸਹੀ ਅਰਥਾਂ ਵਿਚ ਉਨ੍ਹਾਂ ਦਾ ਗ਼ੁਮਾਲ ਹੈ। ਹੁਣ ਜੇ ਬਾਪ ਉਹ ਹੁੰਦਾ ਹੈ ਜਿਹਦੀ ਮਰਜ਼ੀ ਚਲਦੀ ਹੈ ਤਾਂ ਫੇਰ ੳਨ੍ਹਾਂ ਦਾ ਬਾਪ ਕੌਣ ਹੋਇਆ? ਸਹੀ ਅਰਥਾਂ ਵਿਚ ਉਹ ਵੀ ਆਜ਼ਾਦ ਨਹੀਂ ਹਨ, ਉਨ੍ਹਾਂ ਨੂੰ ਵੀ ਹਵਾ ਦਾ ਰੁੱਖ ਦੇਖ ਕੇ ਚੱਲਣਾ ਪੈਂਦਾ ਹੈ, ਆਪਣੇ ਉਸਾਰੇ ਢਾਂਚੇ ਦੇ ਉਹ ਆਪ ਵੀ ਗ਼ੁਲਾਮ ਬਣ ਕੇ ਰਹਿ ਜਾਂਦੇ ਹਨ।

             

              ਤਾਂ ਫੇਰ ਕੌਣ ਕਿਸੇ ਦਾ ਪਿਉ ਹੋਇਆ ਤੇ ਕੌਣ ਕਿਸੇ ਦਾ ਪੁੱਤ? ਲਗਦਾ ਤਾਂ ਇੰਝ ਹੈ ਜਿਵੇਂ ਸਾਰੇ ਪਿਉ ਵੀ ਹੋਣ ਤੇ ਪੁੱਤ ਵੀ।

 

                                   

 
           
 

                     

 

ਅਗਸਤ 12, 2007

     

ਹਰ ਇਕ ਦਾ ਪਿਉ ਹੁੰਦੈ !

                                                       - ਅਵਤਾਰ ਸਿੰਘ ਧਾਲੀਵਾਲ

 

ਹਾਂ ਜੀ !  ਪਿਉ ਤਾਂ ਹਰ ਇਕ ਦਾ ਹੁੰਦੈਇਹ ਉਸ ਰਿਸ਼ਤੇ ਦਾ ਨਾਮ ਹੈ ਜੋ ਲਹੂ ਨਾਲ ਕਾਇਮ ਹੁੰਦਾ ਹੈ ਪਰ ਕਈ ਵਾਰ ਬੜੀ ਦੂਰ ਤੱਕ ਜਾਂਦਾ ਹੈਪੰਜਾਬੀ ਵਿੱਚ ਤਾਂ ਪਿਉ ਲਈ ਅਨੇਕ ਸ਼ਬਦ ਹਨ ; ਸਭ ਮੋਹ , ਪਿਆਰ, ਸਤਿਕਾਰ ਤੇ ਸਨੇਹ ਨਾਲ ਭਰਪੂਰ ਪਿਤਾ ਜੀ ,ਬਾਪੂ ਜੀ ,ਪਾਪਾ ,ਬਾਬਲ , ਪੇ , ਦਾਰ ਜੀ ਆਦਿਪਿਉ  ਉਸ ਸ਼ਕਤੀ , ਸਮਰੱਥਾ ਅਤੇ ਅਣਖ ਦਾ ਸੂਚਕ ਹੈ ਜੋ ਉਲਾਦ ਨੂੰ ਹਾਸਲ ਹੁੰਦੀ ਹੈਪਿਉ ਦੇ ਬਲ-ਬੂਤੇ ਉਲਾਦ ਸਿਰ ਉੱਚਾ ਕਰ ਕੇ ਤੁਰਦੀ ਹੈ ਮੈਂ  ਫਲਾਣੇ ਪਿਉ ਦਾ ਪੁੱਤ ਹਾਂ ਸੋਚ ਕੇ ਗੱਲ ਕਰੀਂ ਪਿਉ ਦੇ ਹੁੰਦਿਆਂ ਕੋਈ ਹਰਾਮੀ ਨਹੀਂ ਅਖਵਾਉਂਦਾਜਿਹੜੇ ਬੱਚਿਆਂ ਦੇ ਸਿਰ ਤੇ ਪਿਉ ਦੀ ਛਤਰ ਛਾਇਆ ਬਣੀ ਰਹਿੰਦੀ  ਹੈ , ਉਹ ਸੁਭਾਗੇ ਹੁੰਦੇ ਹਨਕਿਸੇ ਪਰਿਵਾਰ ਦਾ ਸਰੂਪ ਪਿਉ ਦੀ ਹੋਂਦ ਸਦਕਾ ਕਾਇਮ ਹੈ ਉਹ ਪਰਿਵਾਰ ਭਾਵੇਂ ਕੇਵਲ ਤਿੰਨ ਜੀਆਂ ( ਪਿਉ , ਮਾਂ , ਪੁੱਤ ਜਾਂ ਧੀ ) ਦਾ ਹੋਵੇ ਤੇ ਭਾਵੇਂ ਸਮੁੱਚੀ ਕੌਮ

             

              ਜਦ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਸੀ , ਗੱਲ ਉਹਨਾਂ ਦਿਨਾਂ ਦੀ ਹੈਮੈਂ ਸੱਤਵੀਂ ਜਾਂ ਅੱਠਵੀਂ ਜਮਾਤ ਦਾ ਵਿਦਿਆਰਥੀ ਸਾਂ ਸਾਡੇ ਪਿੰਡੋਂ ਇਕ ਬਜ਼ੁਰਗ ਮੋਰਚੇ ਵਿੱਚ ਗਏ ਸਨ

             

              ਅਸੀਂ ਉਹਨਾਂ ਨੂੰ  ਤਾਇਆ ਜੀ ਆਖਦੇ  ਸਾਂਗਰਿਫਤਾਰੀ ਦੇਣ ਸਮੇਂ ਉਹ ਸਾਡੇ ਘਰੋਂ ਕੁਝ ਕਿਤਾਬਾਂ ਨਾਲ ਲੈ ਗਏ ਸਨਵਾਪਸ ਆ ਕੇ ਜਦ ਉਹ ਕਿਤਾਬਾਂ ਮੋੜ ਗਏ ਤਾਂ ਮੈਂ ਦੇਖਿਆ ਕਿ ਇੱਕ ਕਿਤਾਬ  ਵਿੱਚ ਦੋ-ਤਿੰਨ ਕਾਗ਼ਜ਼ ਪਏ ਸਨਪੜ੍ਹਿਆ , ਤਾਂ ਉਹ  ਗਿਰਫਤਾਰੀ ਦੇਣ ਵਾਲਿਆਂ ਦੀ ਸੂਚੀ ਸੀਪੁਲਿਸ ਵੱਲੋਂ ਜਾਰੀ ਕੀਤੀ ਹੋਈ , ਟਿੱਪਣੀਆਂ ਸਹਿਤਸੂਚੀ ਵਿੱਚ ਲਿਖੇ ਸਾਰੇ ਨਾਵਾਂ ਦੇ ਸਾਹਮਣੇ ਪਿਤਾ ਦਾ ਨਾਮ ਇਕ ਹੀ ਸੀ , ਗੁਰੂ ਗੋਬਿੱਦ ਸਿੰਘ   ਉਦੋਂ ਤਾਂ ਕੁਝ ਪੱਲੇ ਨਾ ਪਿਆ,  ਕਾਫੀ ਅਰਸੇ ਬਾਅਦ ਗੱਲ ਸਪਸ਼ਟ ਹੋਈ ਏਕ ਪਿਤਾ ਏਕਸ ਕੇ ਹਮ ਬਾਰਕ

             

              ਦੁਨੀਆਂ ਵਿੱਚ ਅਜਿਹੇ ਅਭਾਗੇ ਜੀਵ ਵੀ ਹਨ ਜਿਹਨਾਂ ਦੇ ਪਿਉ ਹੋ ਕੇ ਵੀ ਪਿਉ ਨਹੀੱ ਹੁੰਦੇਜਿਹੜੇ ਅਣਜੰਮੀਆਂ ਤੇ ਜੰਮਦੀਆਂ  ਧੀਆਂ ਦੇ ਹਤਿਆਰੇ ਹਨ, ਜਿਹੜੇ ਜਿਉਂਦੀਆਂ ਧੀਆਂ ਨੂੰ ਝਾੜੀਆਂ ਉਹਲੇ ਜਾਂ ਕੂੜੇ ਦੇ ਢੇਰਾਂ ਤੇ ਸੁੱਟ ਆਉਂਦੇ ਹਨ  ਉਹ ਸਮਾਜ ਵਿੱਚ ਕਿੰਨੇ ਵੀ ਉੱਚੇ ਰੁਤਬੇ ਜਾਂ ਸ਼ੁਹਰਤ ਦੇ ਮਾਲਕ ਹੋਣ , ਪਿਉ ਨਹੀਂ ਹੋ ਸਕਦੇ

             

              ਅੱਜ ਕਲ੍ਹ ਮੀਡੀਆ ਨਿੱਤ ਅਜਿਹੀਆਂ ਖਬਰਾਂ ਦਿਖਾਉਂਦਾ ਹੈ , ਕਿ ਫਲਾਣੀ ਥਾਂ ਇਕ ਪਿਉ ਆਪਣੀ ਤੇਰਾਂ ਸਾਲ ਦੀ ਧੀ ਨਾਲ ਡੇਢ ਸਾਲ ਤੋਂ ਕੁਕਰਮ ਕਰਦਾ ਆ ਰਿਹਾ ਹੈਕੀ  ਇਹੋ ਜਿਹੀਆਂ ਧੀਆਂ ਦਾ ਪਿਉ ਹੁੰਦਾ ਹੈ ?

             

              ਕਹਿੰਦੇ ਇਕ ਔਰਤ ਨੂੰ ਉਸ ਦੇ ਪੁੱਤਰ ਨੇ ਸੁਆਲ ਕੀਤਾ, ਮਾਂ! ਮੈਂ ਪਿਉ ਕਿਸ ਨੂੰ ਆਖਾਂ? ਉਸ ਔਰਤ ਨੇ ਇਕ ਪੱਕੀ ਉਮਰ ਦੇ ਪੁਰਸ਼ ਨਾਲ ਵਿਆਹ ਕਰਵਾ ਲਿਆਉਸ ਪਿਉ ਨੇ ਉਸ ਔਰਤ ਦੇ ਪੁੱਤਰ ਦੀ ਪਰਵਰਿਸ਼ ਵਿੱਚ ਕੋਈ ਕਸਰ ਨਾ ਛੱਡੀ

ਹਰ ਇਕ ਦਾ ਪਿਉ ਹੁੰਦੈ , ਪਰ ਪਿਉ ਉਹ ਹੀ ਹੁੰਦੈ ਜਿਹੜਾ ਪਿਉ ਦਾ ਕਿਰਦਾਰ ਨਿਭਾਉਂਦਾ ਹੈਹੋਰ ਕੋਈ ਕਿੰਨਾ ਵੀ ਹਿੱਤੂ ਕਿਉਂ ਨਾ ਬਣੇ, ਪਿਉ ਨਹੀਂ ਹੋ ਸਕਦਾਐਵੇਂ ਨਹੀਂ ਕਿਹਾ ਗਿਆ , ਸੌ ਚਾਚੇ ਤੇ ਇਕ ਪਿਉ 

                                   

 
           
 

                     

 

ਅਗਸਤ 21, 2007

     

ਹਰ ਇਕ ਦਾ ਪਿਉ ਹੁੰਦੈ !

                                                 - ਮੁਖਵੀਰ ਸਿੰਘ

    

ਹਰ ਇਕ ਦਾ ਪਿਓ ਹੁੰਦੈਇੱਥੇ ਪਿਓ ਤੋਂ ਭਾਵ ਹੈ ਵੱਧ ਤਾਕਤਵਰਇਹ ਤਾਕਤ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ ਜਾਂ ਹੋਰ ਕਿਸੇ ਵੀ ਖੇਤਰ ਨਾਲ ਸੰਬੰਧਿਤ ਹੋ ਸਕਦੀ ਹੈ

              

              ਸਮਾਜਿਕ ਤੌਰ 'ਤੇ ਪਿਓ ਦਾ ਰੁਤਬਾ ਸਾਰੇ ਰਿਸ਼ਤਿਆਂ ਤੋਂ ਵੱਧ ਤਾਕਤਵਰ ਹੁੰਦਾ ਹੈਇਹ ਤਾਕਤ ਪਿਆਰ ਦੀ ਵੀ ਹੁੰਦੀ ਹੈ ਤੇ ਰੋਹਬ ਦੀ ਵੀ 'ਸੌ ਚਾਚੇ ਤੇ ਇਕ ਪਿਓ' ਵਾਲੀ ਲੋਕ-ਉਕਤੀ ਵੀ ਇਸੇ ਸੰਦਰਭ ਵਿੱਚ ਰਚੀ ਗਈ ਹੈਪੁੱਤਰ ਚਾਹੇ ਜਿੰਨੇ ਮਰਜ਼ੀ ਵੱਡੇ ਅਹੁਦੇ 'ਤੇ ਪਹੁੰਚ ਜਾਵੇ ਪਰ ਪਿਓ, ਪਿਓ ਹੀ ਰਹਿੰਦਾ ਹੈ ਜੇ ਹੰਕਾਰ ਵੱਸ ਕੋਈ ਪੁੱਤਰ ਪਿਓ ਦੀ ਤਾਕਤ 'ਤੇ ਕਿੰਤੂ ਕਰਦਾ ਹੈ ਤਾਂ ਪਿਓ ਨੂੰ ਯਾਦ ਦਿਵਾਉਣਾ ਪੈਂਦਾ ਹੈ, ''ਪੁੱਤਰਾ ਮੈਂ ਤੇਰਾ ਪਿਓ ਹਾਂ'' ਸਮਾਜ ਪਰਦੇ ਪਿਛਲੇ ਸੱਚ ਨੂੰ ਨਹੀਂ ਵੇਖਦਾਸਮਾਜਿਕ ਤੌਰ 'ਤੇ ਪਿਓ ਉਹ ਹੀ ਹੁੰਦਾ ਹੈ ਜਿਸ ਨੂੰ ਸਮਾਜ ਵਲੋਂ ਮਾਨਤਾ ਦਿੱਤੀ ਜਾਂਦੀ ਹੈ

              

              ਧਾਰਮਿਕ ਤੌਰ 'ਤੇ ਰੱਬ ਨੂੰ ਪਿਓ ਦਾ ਦਰਜਾ ਦਿੱਤਾ ਗਿਆ ਹੈਭਾਵ ਕਿ ਇਸ ਖੇਤਰ ਵਿਚ ਵੀ ਪਿਓ ਦਾ ਅਰਥ ਹੈ ਸਭ ਤੋਂ ਵੱਧ ਤਾਕਤਵਰਇੱਥੇ ਵੀ ਮਨੁੱਖ ਕੋਲ ਆਪਣੇ-ਆਪ ਨੂੰ ਪਿਓ  ਸਮਝਣ ਦੀ ਕੋਈ ਗੁੰਜਾਇਸ਼ ਨਹੀਂਇਸ ਖੇਤਰ ਵਿੱਚ ਵੀ ਹਰ ਇਕ ਦਾ ਪਿਓ ਹੁੰਦਾ ਹੈ ਪਰ ਧਰਮ ਵਿਚ ਉਸ ਪਿਓ ਦਾ ਕੋਈ ਪਿਓ ਨਹੀਂਅਧਿਆਤਮਕ ਵਿਚਾਰਾਂ ਅਨੁਸਾਰ ਜਿਹੜਾ ਮਨੁੱਖ ਇਸ ਗੱਲ ਨੂੰ ਸਮਝ ਲੈਂਦਾ ਹੈ ਉਹ ਆਪਣੇ-ਆਪ ਨੂੰ ਪਿਓ ਸਮਝਣ ਦੀ ਗ਼ਲਤੀ ਕਦੇ ਨਹੀਂ ਕਰਦਾ

              

              ਆਰਥਿਕਤਾ ਮਨੁੱਖ ਦੀ ਸੋਚ 'ਤੇ ਹਮੇਸ਼ਾ ਹਾਵੀ ਰਹਿੰਦੀ ਹੈਗ਼ਰੀਬ, ਅਮੀਰ ਹੋਣਾ ਲੋਚਦਾ ਹੈ, ਅਤੇ ਅਮੀਰ ਹੋਰ ਅਮੀਰਪਦਾਰਥਵਾਦੀ ਯੁੱਗ ਵਿੱਚ ਪਦਾਰਥ ਇਕੱਠੇ ਕਰਨ ਦੀ ਦੌੜ ਵਿੱਚ ਮਨੁੱਖ ਖੁਦ ਪਦਾਰਥ ਬਣ ਗਿਆ ਹੈਉਸ ਨੂੰ ਇਹ ਯਾਦ ਹੀ ਨਹੀਂ ਰਿਹਾ ਕਿ 'ਘੋੜਾ ਜਿੰਨੀ ਮਰਜ਼ੀ ਤੇਜ਼ ਦੌੜ ਲਵੇ ਪਰ ਆਪਣੀ ਗਰਦਨ ਤੋਂ ਅੱਗੇ ਕਦੇ ਨਹੀਂ ਲੰਘ ਸਕਦਾ' ਇਸ ਦੌੜ ਵਿੱਚ ਮਨੁੱਖ ਇਕ-ਦੂਜੇ ਤੋਂ ਵੱਧ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜ਼ਿਆਦਾ ਪੈਸਾ ਮਨੁੱਖ ਨੂੰ ਹੰਕਾਰੀ ਬਣਾ ਦਿੰਦਾ ਹੈਹੰਕਾਰੀ ਇਹ ਸਮਝਦਾ ਹੈ ਕਿ ਪੈਸੇ ਨਾਲ ਸਾਰਾ ਕੁਝ ਖ਼ਰੀਦਿਆ ਜਾ ਸਕਦਾ ਹੈ ਦੂਸਰੇ ਸ਼ਬਦਾਂ ਵਿੱਚ ਉਹ ਲੋਕਾਂ ਨੂੰ ਦਿਖਾਵਾ ਕਰਦਾ ਹੈ ਕਿ ਉਹ ਸਾਰਿਆਂ ਦਾ ਪਿਓ ਹੈਪਰ ਲੋਕ ਜਾਣਦੇ ਹੁੰਦੇ ਹਨ ਕਿ ਉਹ ਆਪ 'ਪੈਸੇ ਦਾ ਪੁੱਤ ਹੈ' ਉਹ ਪੁੱਤਾਂ ਵਾਂਗ ਪੈਸੇ ਦੀ ਸੇਵਾ ਕਰਦਾ ਹੈ ਕਿਹਾ ਜਾਂਦਾ ਹੈ 'ਮੂਰਖ ਵਿਅਕਤੀ ਪੈਸੇ ਦੀ ਸੇਵਾ ਕਰਦਾ ਹੈ ਤੇ ਸਮਝਦਾਰ ਪੈਸੇ ਤੋਂ ਸੇਵਾ ਕਰਵਾਉਂਦਾ ਹੈ' ਪਰ ਕਈ ਵਾਰ ਆਰਥਿਕ ਮਜਬੂਰੀ ਕਾਰਨ ਸਮਝਦਾਰ/ਵਿਦਵਾਨ ਵਿਅਕਤੀ ਵੀ ਮੂਰਖ ਵਿਅਕਤੀ ਨੂੰ ਆਪਣਾ ਪਿਓ ਬਣਾਉਣ ਲਈ ਮਜਬੂਰ ਹੋ ਜਾਂਦਾ ਹੈਅਜਿਹੇ ਮੂਰਖਾਂ ਤੋਂ ਆਰਥਿਕ ਸਾਧਨ ਹਮੇਸ਼ਾਂ ਜ਼ਿਆਦਾ ਹੁੰਦੇ ਹਨਜਿਸ ਤਰ੍ਹਾਂ ਵਜੀਦ ਨੇ ਕਿਹਾ ਹੈ:

              

                            ਮੂਰਖ ਨੂੰ ਅਸਵਾਰੀ, ਹਾਥੀ ਘੋੜਿਆਂ

                            ਪੰਡਿਤ ਪੈਰ ਪਿਆਦੇ, ਪਾਟੇ ਜੋੜਿਆਂ

                            ਕਰਦੇ ਸੁਘੜ ਮਜੂਰੀ, ਮੂਰਖ ਦੇ ਜਾਇ ਘਰਿ

                            ਵਜੀਦਾ ਕੌਣ ਸਾਈ ਨੋ ਆਖੈ, ਐਉਂ ਨਹੀਂ ਅੰਝ ਕਰ

 

              ਸ਼ਾਇਦ ਇਸੇ ਲਈ ਸਾਡੇ ਵੱਡੇ-ਵਡੇਰੇ ਸਾਨੂੰ ਸਿੱਖਿਆ ਦੇ ਗਏ ਕਿ 'ਲੋੜ ਪੈਣ 'ਤੇ ਗਧੇ ਨੂੰ ਪਿਓ ਬਣਾਉਣ' ਵਿਚ ਕੋਈ ਹਰਜ ਨਹੀਂ

               

              ਗੱਲ ਕੀ ਹਰ ਖੇਤਰ ਵਿਚ ਮਨੁੱਖ ਦਾ ਪਿਓ ਮੌਜੂਦ ਹੈਪਰ ਹੰਕਾਰ ਕਾਰਨ ਇਹ ਭਰਮ ਪੈਂਦਾ ਹੋ ਹੀ ਜਾਂਦਾ ਹੈ ਕਿ ਮੈਂ ਸਾਰਿਆਂ ਦਾ ਪਿਓ ਹਾਂਕਈ ਮਹਾਨ ਯੋਧੇ ਵੀ ਇਸ ਭਰਮ ਦਾ ਸ਼ਿਕਾਰ ਹੋਏਮਹਾਨ ਅਕਬਰ ਨੂੰ ਆਪਣੀਆਂ ਸਫ਼ਲਤਾਵਾਂ ਤੋਂ ਬਾਅਦ ਇਹ ਭਰਮ ਪੈਂਦਾ ਹੋ ਗਿਆ ਕਿ ਉਹ ਖ਼ੁਦਾ ਦਾ ਪੈਗੰਬਰ ਹੈ ਤੇ ਉਸ ਨੇ 'ਦੀਨ-ਏ-ਇਲਾਹੀ' ਧਰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆਨਪੋਲੀਅਨ ਬੋਨਾਪਾਰਟ ਸੰਸਾਰ ਦਾ ਮਹਾਨ ਯੋਧਾ ਹੋਇਆ ਹੈਉਹ ਵੀ ਆਪਣੇ ਆਪ ਨੂੰ ਪਿਓ ਸਮਝਣ ਦਾ ਭਰਮ ਪਾਲ ਬੈਠਾਯੂਰਪ ਨੂੰ ਜਿੱਤਣ ਤੋਂ ਬਾਅਦ ਸੰਸਾਰ ਨੂੰ ਜਿੱਤਣ ਦੇ ਸੁਪਨੇ ਵੇਖਣ ਲੱਗਾਉਸ ਨੂੰ ਇੰਗਲੈਂਡ ਤੇ ਰੂਸ ਦੀ  ਦੁਸ਼ਮਣੀ ਮਹਿੰਗੀ ਪਈ ਤੇ ਅੰਤ ਵਿੱਚ ਉਹ ਆਪਣੇ ਰਾਜ ਤੋਂ ਵੀ ਜਾਂਦਾ ਰਿਹਾਜਦੋਂ ਆਪਣੇ ਆਪ ਨੂੰ ਪਿਓ ਸਮਝਣ ਦਾ ਭਰਮ ਟੁੱਟਦਾ ਹੈ ਤਾਂ ਇਹ ਜ਼ਿੰਦਗੀ ਬੇਕਾਰ ਲਗਦੀ ਹੈਵਾਟਰਲੂ ਦੀ ਲੜਾਈ (੧੮੧੫) ਦੀ ਹਾਰ ਤੋਂ ਬਾਅਦ ਨਪੋਲੀਅਨ ਮਰਨਾ ਚਾਹੁੰਦਾ ਸੀ ਉਹ ਲਿਖਦਾ ਹੈ:

              

                  ''ਮੇਰੇ ਲਈ ਇਹੀ ਉਚਿਤ ਸੀ ਕਿ ਮੈਂ ਵਾਟਰਲੂ ਦੇ ਮੈਦਾਨ ਵਿਚ ਮਰ ਜਾਂਦਾ ਪਰ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ

                   ਮਨੁੱਖ ਮੌਤ ਦੀ ਬਹੁਤ ਇੱਛਾ ਕਰਦਾ ਹੈ ਤਾਂ ਉਹ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾਮੇਰੇ ਕੋਲ ਅੱਗੇ, ਪਿੱਛੇ ਅਤੇ

                    ਸਭ ਜਗ੍ਹਾ ਸੈਨਿਕ ਮਰ ਰਹੇ ਸਨ ਪਰ ਮੈਂ ਗੋਲੀ ਦਾ ਨਿਸ਼ਾਨਾ ਨਾ ਬਣ ਸਕਿਆ''

              

              ਇਸੇ ਤਰ੍ਹਾਂ ਜਦੋਂ ਹਿਟਲਰ ਦਾ ਆਪਣੇ-ਆਪ ਨੂੰ ਪਿਓ ਸਮਝਣ ਦਾ ਭਰਮ ਟੁੱਟਦਾ ਹੈ ਤਾਂ ਉਹ ਆਤਮ-ਹੱਤਿਆ ਲਈ ਮਜਬੂਰ ਹੋ ਜਾਂਦਾ ਹੈਇਸ ਭਰਮ ਦਾ ਕਾਰਨ ਹੰਕਾਰ ਹੈ, ਹੰਕਾਰ ਮਨੁੱਖ ਦੇ ਮਨ ਦੀਆਂ ਅੱਖਾਂ ਬੰਦ ਕਰ ਦਿੰਦਾ ਹੈਸਾਡੇ ਮਿਥਿਹਾਸ ਵਿੱਚ ਸਭ ਤੋਂ ਹੰਕਾਰੀ ਰਾਜੇ ਰਾਵਣ ਦੀਆਂ ਵੀਹ ਅੱਖਾਂ ਸਨ ਪਰ ਉਸ ਦੀਆਂ ਹੰਕਾਰ ਕਾਰਨ ਮਨ ਦੀਆਂ ਅੱਖਾਂ ਬੰਦ ਸਨਇਸੇ ਕਾਰਨ ਵੀਹ ਅੱਖਾਂ ਦੇ ਬਾਵਜੂਦ ਉਹ ਆਪਣੇ ਪਿਓ ਰਾਮ ਨੂੰ ਪਹਿਚਾਣ ਨਹੀਂ ਸਕਿਆਪਰ ਸਾਡੀਆਂ ਦੋ ਹੀ ਅੱਖਾਂ ਹਨ ਤੇ ਮਨ ਦੀਆਂ ਅੱਖਾਂ ਹਮੇਸ਼ਾ ਖੋਲ੍ਹ ਕੇ ਰੱਖਣਾ ਕੋਈ ਸੌਖਾ ਕੰਮ ਨਹੀਂਕਾਸ਼ ! ਅਸੀਂ ਹਮੇਸ਼ਾ ਯਾਦ ਰੱਖ ਸਕੀਏ ਕਿ 'ਹਰ ਇਕ ਦਾ ਪਿਓ ਹੁੰਦਾ ਹੈ'