ਜੁਲਾਈ 6, 2007
ਅਸੀਂ ਗੁਲਾਮ ਰੱਖਣੇ ਕਿਉਂ ਪਸੰਦ ਕਰਦੇ ਹਾਂ - ਹੁੰਗਾਰਾ!
-ਅਜੀਤ ਸਿੰਘ
ਅਸੀ ਸਭ ਇਕੋ ਹੀ ਥੈਲੀ ਦੇ ਚੱਟੇ ਵੱਟੇ ਹਾਂ । ਸਾਡਾ ਸਾਰਿਆ ਦਾ ਮਨ, ਦਿਮਾਗ ਤੇ ਸੋਚ ਇਕੋ ਹੈ । ਇਹ ਇਨਸਾਨੀ ਮਨ, ਦਿਮਾਗ ਤੇ ਸੋਚ ਕਈ ਹਜ਼ਾਰ ਵਰਿਆਂ ਦੇ ਵਿਕਾਸ ਦਾ ਨਤੀਜਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਕਈ ਹਜ਼ਾਰ ਵਰਿਆਂ ਤੋਂ, ਕਲਾ ਵਿਗਿਆਨ ਨੂੰ ਛੱਡ ਕ,ੇ ਆਤਮਿਕ ਗਿਆਨ ਵਿੱਚ ਇਸ ਦਿਮਾਗ ਤੇ ਸੋਚ ਦਾ ਕੋਈ ਖਾਸ ਵਿਕਾਸ ਨਹੀਂ ਹੋਇਆ। ਮਾਨਸਿਕ ਤੌਰ ਤੇ ਆਮ ਜਨਤਾ ਵਿੱਚ ਦਬਾਓ (stress) ਅਤੇ ਖਿਚ (strain) ਬਹੁਤ ਵਧ ਰਹੇ ਹਨ। ਸਾਡੇ ਅੰਦਰ ਦਾ ਜਾਨਵਰਪਨ ਭਾਵੇਂ ਕਿੰਨਾਂ ਵੀ ਲੁਿਕਆਂ ਹੋਵੇ, ਕਦੀ ਕਦਾਈਂ ਬਾਹਰ ਨਜ਼ਰ ਆ ਹੀ ਜਾਂਦਾ ਹੈ। ਜਿਵੇ ਕਿ ਪ੍ਰੇਮ ਜੀ ਦੀਆਂ ਦਿੱਤੀਆਂ ਨਿਊ ਯਾਰਕ ਅਤੇ ਚੀਨ ਵਾਲੀਆਂ ਉਦਾਹਰਣਾਂ ਤੋਂ ਸਾਫ ਜ਼ਾਹਿਰ ਹੈ। ਅਜਿਹੇ ਲੋਕਾਂ ਲਈ ਕਾਨੂੰਨ ਬਣੇ ਹਨ ਤੇ ਗੁਰਬਾਣੀ ਦੀਆਂ ਹੇਠ ਲਿਖੀਆਂ ਸਤਰਾਂ (ਪੰਨਾ 85) ਸਾਨੂੰ ਇਹੋ ਜੇਹੀਆਂ ਇੱਕਾ ਦੁੱਕਾ ਘਟਨਾਵਾਂ ਤੇ ਆਪਣੀ ਊਰਜਾ ਬਰਬਾਦ ਕਰਨ ਤੋਂ ਬਚਾਉਂਦੀਆਂ ਹਨ।
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥
(Some eat and survive by practicing fraud and deceit and they speak falsehood and lies. As it pleases You God, You assign them their tasks.)
ਅਤੇ ਫਿਰ ਪੰਨਾ 1140 ਤੋਂ:
ਹਉਮੈਰੋਗੁਮਾਨੁਖਕਉਦੀਨਾ॥
(Mankind is afflicted with the disease of egotism.)
ਹਉਮੈ ਦੀ ਬੀਮਾਰੀ ਸਾਡੀ ਕੋਈ ਜਾਤੀ ਬੀਮਾਰੀ ਨਹੀਂ ਬਲਕਿ ਸਾਂਝੇ ਮਨੁਖੀ ਦਿਮਾਗ ਦੀ ਬੀਮਾਰੀ ਹੈ। ਇਹ ਬੀਮਾਰੀ ਹੋਣ ਦੇ ਬਾਵਜ਼ੂਦ ਵੀ ਇਸ ਦਾ ਅਸਰ ਸਾਡੇ ਤੇ ਤਦ ਤੱਕ ਨਹੀਂ ਹੋ ਸਕਦਾ ਜਦ ਤੱਕ ਅਸੀਂ ਇਸ ਨੂੰ ਜ਼ਾਤੀ ਮਸਲਾ ਬਣਾ ਕੇ ਖਤਮ ਕਰਨ ਦਾ ਇਰਾਦਾ ਨਾ ਬਣਾਈਏ। ਇਹੋ ਸੋਝੀ ਹੀ ਇਸ ਬਿਮਾਰੀ ਦਾ ਇਲਾਜ ਹੈ। ਇਸ ਸੋਝੀ ਦੇ ਹੁੰਦਿਆਂ ਇਹ ਬਿਮਾਰੀ ਸਾਡਾ ਕੁਝ ਬਿਗਾੜ ਨਹੀਂ ਸਕਦੀ। ਅੜਚਨ ਇਹ ਹੈ ਕਿ ਸਾਨੂੰ ਸੋਝੀ ਨਹੀਂ ਰਹਿੰਦੀ ਤੇ ਅਸੀਂ ਇਸ ਨੂੰ ਜ਼ਾਤੀ ਮਸਲਾ ਬਣਾ ਕੇ ਹਮੇਸ਼ਾ ਲਈ ਖਤਮ ਕਰ ਦੇਣਾ ਚਾਹੁੰਦੇ ਹਾਂ ਅਤੇ ਇਹੀ ਵਜ੍ਹਾ ਹੈ ਕਿ ਇਹ ਬਿਮਾਰੀ ਜਾਤੀ ਤੌਰ ਤੇ ਸਾਡੇ ਵਿਚ ਆ ਜਾਂਦੀ ਹੈ।
ਜੇ ਪ੍ਰੇਮ ਜੀ ਦੀਆਂ ਦਿੱਤੀਆਂ ਨਿਊ ਯਾਰਕ ਤੇ ਚੀਨ ਵਾਲੀਆਂ ਉਦਾਹਰਣਾਂ ਨੂੰਂ ਆਤਮਿਕ ਗਿਆਨ ਦੇ ਨਜਰੀਏ ਨਾਲ ਵੇਖੀਏ ਅਤੇ ਅਸੀਂ ਇਹ ਪਤਾ ਲਾਈਏ ਕਿ ਹੇਠ ਲਿਖੇ ਹਉਮੈ ਦੇ ਕਿਹੜੇ ਸੂਭਾਉ ਹਨ ਜੋ ਸਾਨੂੰ ਬਹੁਤ ਬੁਰੇ ਲਗਦੇ ਹਨ ਜਾਂ ਬਹੁਤ ਚੁੰਬਦੇ ਹਨ?
ਤਾਕਤਵਾਰ ਹੋਣਾ ਅਤੇ ਦੂਸਰਿਆਂ ਨਾਲ ਧੱਕੇਬਾਜ਼ੀ ਕਰਨੀ
ਘੱਟ ਮਿਹਨਤ ਕਰਕੇ ਜ਼ਿਆਦਾ ਆਮਦਨੀ ਜਾਂ ਧਨੀ ਬਨਣ ਦੀ ਇਸ਼ਾ
ਹੇਰਾ ਫੇਰੀ ਜਾਂ ਬੇਈਮਾਨੀ ਕਰਨੀ
ਲਾਲਚੀ ਜਾਂ ਸੁਆਰਥੀ ਹੋਣਾ
ਡਾਢਾ ਕ੍ਰੋਧੀ ਹੋਣਾ
ਜਦੋਂ ਕੋਈ ਕੜਿੱਕੀ ਵਿਚ ਫਸ ਜਾਵੇ ਤਾਂ ਸਾਡੀ ਕੋੰਿਸ਼ਸ ਹੁੰਦੀ ਹੈ ਕਿ ਇਸ ਦੀ ਖੂਬ ਬਦਨਾਮੀ ਹੋਵੇ ਤੇ ਇਹ ਕਿਤੇ ਬਚ ਨਾ ਜਾਵੇ। ਇਸ ਕਾਰਨ ਸਾਡਾ ਧਿਆਨ ਬਾਹਰ ਵਲ ਜ਼ਿਆਦਾ ਤੇ ਆਪਣੇ ਵਲ ਘੱਟ ਰਹਿੰਦਾ ਹੈ। ਹਉਮੈ ਦੇ ਜੋ ਸੂਭਾਉ ਸਾਨੂੰ ਦੁਸਰਿਆ ਵਿੱਚ ਬਹੁਤ ਬੁਰੇ ਲਗਦੇ ਹਨ ਉਹ ਸਾਡੇ ਵਿਚ ਭੀ ਮਜ਼ੁਦ ਹੁੰਦੇ ਹਨ ਭਾਵੇ ਘਟ ਅਨੁਪ਼ਾਤ ਵਿਚ ਹੋਣ। ਅਜੇਹੇ ਮੌਕਿਆ ਤੇ ਸਵਾਏ ਇਹ ਸਿਖਣ ਦੇ ਕਿ ਹਉਮੈ ਦੇ ਕਿਹੜੇ ਅੰਸ਼ ਹਾਲੇ ਸਾਡੇ ਵਿਚ ਹਨ ਅਸੀਂ ਊਨ੍ਹਾ ਨੂੰ ਆਪਣੇ ਤੋਂ ਵੱਡੀ ਗੁੰਝਲ ਵਲ ਇਸ਼ਾਰਾ ਕਰਕੇ ਆਪਣੀਆ ਅੱਖਾਂ ਤੋਂ ਓਹਲੇ ਕਰ ਦਿੰਂਦੇ ਹਾਂ ਅਤੇ ਆਪਣੀ ਗੰਦਗੀ ਨੂੰ ਮਾਮੂਲੀ ਸਮਝ ਕੇ ਅਸੀਂ ਭੁਲਾ ਹੀ ਦਿੰਦੇ ਹਾਂ। ਇਸ ਤਰਾਂ ਹਉਮੈ ਦਾ ਰੋਗ ਸਾਡੇ ਵਿਚ ਜਾਤੀ ਤੌਰ ਤੇ ਆ ਜਾਂਦਾ ਹੈ। ਇਨ੍ਹਾ ਮੌਕਿਆ ਤੇ ਸਾਨੂੰ ਪੁਰੀ ਸੋਝੀ ਵਿੱਚ ਰਹਿਣ ਦੀ ਲੋੜ ਹੈ ਤਾਂ ਕਿ ਇਹ ਬਿਮਾਰੀ ਸਾਡੀ ਜ਼ਾਤੀ ਬਿਮਾਰੀ ਨਾ ਬਣ ਜਾਵੇ।
ਪ੍ਰੇਮ ਜੀ ਤੁਹਾਡੇ ਹੇਠ ਲਿਖੇ points ਲਗਭੱਗ ਸਾਡੇ ਸਾਰਿਆਂ (99.89%) ਦੇ ਰੋਜ਼ਾਨਾ ਜੀਵਨ ਵਿੱਚ ਢੁੱਕਦੇ ਹਨ ।
ਪਤੀ ਤੇ ਪਤਨੀ ਦੇ ਰਿਸ਼ਤੇ ਵਿੱਚ ਇਕ ਦੂਜੇ ਦਾ ਨਜਾਇਜ਼ ਫਾਇਦਾ ਲੈਣਾ ਜਾਂ ਇਕ ਦੂਜੇ ਨੂੰ dominate ਕਰਨ ਦੀ ਕੋਸ਼ਿਸ਼ ਕਰਨਾ ਅਤੇ ਇਨਸਾਫ ਵਾਲੀ ਜ਼ਿੰਦਗੀ ਨਾ ਜੀਉਣਾ।
ਮਾਂ ਪਿਓ ਦਾ ਆਪਣੀ ਸ਼ੇਖਾਖੋਰੀ ਲਈ ਆਪਣੇ ਬੱਚਿਆਂ ਦੀ ਜਿੰਦਗੀ ਵਿੱਚ ਹੱਦ ਤੋਂ ਜ਼ਿਆਦਾ ਦਖਲ ਦੇਣਾ ਓਹ ਵੀ ਇਹ ਕਹਿ ਕੇ ਕਿ ਅਸੀਂ ਤੁਹਾਡੇ ਫਾਇਦੇ ਲਈ ਹੀ ਕਹਿ ਰਹੇ ਹਾਂ।
ਸੱਸ-ਸਹੁਰਾ ਤੇ ਨੂੁੰਹ ਦਾ ਇਕ ਦੂਜੇ ਨਾਲ ਇਨਸਾਨੀਅਤ ਵਾਲਾ ਵਿਓਹਾਰ ਨਾ ਕਰਂਨਾ ।
ਦੋ ਦੋਸਤਾਂ ਵਿੱਚ ਇਕ ਦੂਜੇ ਤੋਂ ਚਮਚਾਗਿਰੀ ਵਾਲਾ ਵਿਓਹਾਰ ਚਹੁਣਾ।
ਉੱਚੀਆਂ ਪਦਵੀਆਂ ਵਾਲੇ ਲੋਕਾਂ ਦਾ ਆਪਣੇ ਤੋਂ ਹੇਠਲੀਆਂ ਪਦਵੀਆਂ ਵਾਲਿਆਂ ਨਾਲ ਗੁਲਾਮਾਂ ਵਾਲਾ ਸਲੂਕ ਕਰਂਨਾ।
ਮਾਂ-ਪਿਉ, ਭੈਣ, ਭਰਾ, ਯ਼ਾਰ-ਦੋਸਤ ਅਤੇ ਹੋਰ ਰਿਸ਼ਤੇਦਾਰ ਸਾਨੂੰ ਕਿਵੇਂ ਜਾਣਦੇ ਹਨ, ਇਸ ਵਲ ਸਾਡਾ ਬਹੁਤ ਧਿਆਨ ਰਹਿੰਦਾ ਹੈ। ਇਹ ਛਾਪ ਸਾਡੇ ਮਨ ਤੇ ਉੱਕਰ ਜਾਂਦੀ ਹੈ। ਅਸੀ ਆਪਣਾ ਇਹ ਛਾਪਾ ਹਮੇਸ਼ਾ ਹਰ ਕੀਮਤ ਤੇ ਕਾਇਮ ਰੱਖਣਾ ਚੰਹੁਦੇ ਹਾਂ। ਇਹ ਹਓੁਮੈ ਦੀ ਬੀਮਾਰੀ ਦਾ ਅਸਰ ਹੈ। ਇਸ ਛਾਪੇ ਨੂੰ ਕਾਇਮ ਰੱਖਣ ਲਈ ਕਈ ਮਨੁੱਖ ਆਪਣੇ ਬੀਵੀ ਬੱਚਿਆਂ ਨੁੰ ਤੰਗ ਕਰਕੇ ਬਾਹਰ ਵਾਲਿਆਂ ਨੂੰ ਖੁਸ਼ ਕਰਦੇ ਰਹਿੰਦੇ ਹਨ ਤਾਂ ਕਿ ਉਨ੍ਹਾ ਦੀ ਪ੍ਰਸ਼ੰਸਾ ਹੁੰਦੀ ਰਹੇ। ਕਈ ਮਾਨੁੱਖ ਤਾਂ ਅਪਣੇ ਬੀਵੀ ਬੱਚਿਆਂ ਨੁੰ ਇੰਨਾਂ ਤੰਗ ਕਰਦੇ ਹਨ ਕਿ ਉਨ੍ਹਾਂ ਨੂੰ ਘਰੋਂ ਨਿਕਲਣ ਦੀ ਧਮਕੀ ਵੀ ਦਿੰਦੇ ਹਨ ਜਾਂ ਤਲਾਕ ਲੈ ਲੈਂਦੇ ਹਨ। ਅਜਿਹੇ ਲੋਕ ਬਾਹਰ ਦੀ ਪ੍ਰਸ਼ੰਸਾ ਨਾਲ ਇੰਨਾਂ ਜ਼ਿਆਦਾ ਜੁੜ ਜਾਂਦੇ ਹਨ ਕਿ ਉਨ੍ਹਾ ਦੀ ਘਰੇਲੂ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਹੇਠ ਲਿਖੀਆਂ ਗੁਰਬਾਣੀ ਦੀਆਂ ਤੁਕਾਂ (ਪੰਨਾ 85) ਸਾਡੀਆਂ ਇਨ੍ਹਾਂ ਆਦਤਾਂ ਤੇ ਚਾਨਣਾ ਪਾਉਂਦੀਆਂ ਹਨ:
ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥
We are good at talking, but our actions are bad.
ਕੁਝ ਲੋਕ ਐਸੇ ਵੀ ਹਨ ਜਿਨਾਂ ਨੂੰ ਅਸੀਂ ਸ਼ਿਕਾਰੀ ਕਹਿ ਸਕਦੇ ਹਾਂ। ਉਹ ਹੱਥ ਵਿਚ ਜਾਲ ਤੇ ਦਾਣਾ ਫੜੀ ਸ਼ਿਕਾਰ ਦਾ ਇੰਤਜ਼ਾਰ ਕਰਦੇ ਰਹਿਦੇ ਹਨ। ਅਜਿਹੇ ਲੋਕ ਕਿਸੇ ਦੂਸਰੇ ਦਾ ਨਾਜਾਇਜ਼ ਫਾਇਦਾ ਉਠਾਉਣ ਤੋਂ ਰਤਾ ਵੀ ਨਹੀਂ ਹਿਚਕਚਾਉਂਦੇ। ਜਿਵੇਂ ਪ੍ਰੇਮ ਜੀ ਲਿਖਦੇ ਹਨ:
- ਅਮਰੀਕਾ ਤੇ ਕਨੇਡਾ ਵਿੱਚ ਬਹੁਤ ਸਾਰੇ ਬੇਕਨੂੰਨੇ ਲੋਕਾਂ ਨੂੰ ਕੰਮ ਦੇ ਕੇ ਉਨ੍ਹਾਂ ਨਾਲ ਗੁਲਾਮਾਂ ਵਾਲਾ ਵਿਓਹਾਰ ਕੀਤਾ ਜਾਂਦਾ ਹੈ।
- ਹਿੰਦੋਸਤਾਨ ਵਿੱਚ ਦੇਖੋ ਤਾਂ ਅੱਠਾਂ-ਅੱਠਾ, ਦਸਾਂ-ਦਸਾਂ ਸਾਲਾਂ ਦੇ ਬੱਚਿਆਂ ਨੂੰ ਕੰਮਾਂ ਕਾਰਾਂ ਤੇ ਗੁਲਾਮਾਂ ਵਾਂਗ ਰੱਖਿਆ ਜਾਂਦਾ ਹੈ।
- ਅਸੀਂ ਹੈਵਾਨ ਕਿਉਂ ਬਣਦੇ ਹਾਂ? ਇਸ ਇਕੀਵੀਂ ਸਦੀ ਵਿੱਚ ਵੀ ਅਸੀਂ ਦੂਜਿਆਂ ਨੂੰ ਗੁਲਾਮ ਬਣਾ ਕੇ ਕਿਉਂ ਰੱਖਣਾ ਚਾਹੁੰਦੇ ਹਾਂ?
ਕੀ ਠੀਕ ਤੇ ਨੇਕ ਕੰਮ ਕਰਨ ਲਈ ਸਾਡੇ ਕੋਲ information ਦੀ ਘਾਟ ਹੈ? ਸਾਡੇ ਇਕੱਠੇ ਕੀਤੇ ਗਿਆਨ ਵਿਚ ਅਗਿਆਨਤਾ ਵੀ ਲੁਕੀੇ ਬੈਠੀ ਹੈ। ਸਾਨੂੰ ਹੋਰ ਸਚਾਈ ਇਕੱਠੀ ਕਰਨ ਦੀ ਜਾਂ ਲੱਭਣ ਦੀ ਲੋੜ ਨਹੀਂ ਬਲਕਿ ਝੂਠ ਨੂੰ ਪਹਿਚਾਣ ਕੇ ਆਪਣੇ ਇਕੱਠੇ ਕੀਤੇ ਗਿਆਨ ਵਿੱਚੋ ਕੱਢ ਕੇ ਬਾਹਰ ਸੁੱਟਣ ਦੀ ਲੋੜ ਹੈ। ਜੇ ਅਸੀਂ ਗਲਤ ਕੰਮ ਛੱਡਦੇ ਜਾਈਏ ਤਾਂ ਹੌਲੀ ਹੌਲੀ ਆਪਣੇ ਆਪ ਠੀਕ ਕੰਮ ਕਰਨ ਲੱਗ ਜਾਵਾਂਗੇ। ਫਰੀਦ ਜੀ ਦਾ ਹੇਠ ਲਿਖਿਆ ਸ਼ਲੋਕ (ਪੰਨਾ 1381) ਇਸ ਵਲ ਇਸ਼ਾਰਾ ਕਰਦਾ ਹੈ।
ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
Fareed ji says, forget about those deeds which do not bring merit.
ਇਹ ਜਾਣਦੇ ਹੋਏ ਕਿ ਹੇਠ ਲਿਖੇ ਕੰਮ ਗਲਤ, ਝੂਠੇ ਤੇ ਬੇਕਾਰ ਹਨ, ਅਸੀਂ ਇਨ੍ਹਾ ਨੂੰ ਛੱ਼ਡ ਕਿਉਂ ਨਹੀਂ ਦਿੰਦੇ?
-
ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਖਾਹਿਸ਼
-
ਆਪਣੀਆਂ ਖ਼ਾਮੀਆਂ ਅਤੇ ਤਰੁਟੀਆਂ ਨੂੰ ਲੁਕਾਉਣ ਦੀ ਕੋਸ਼ਿਸ਼
-
ਆਪਣੀ ਤਾਕਤ ਅਤੇ ਰੋਅਬ ਦਰਸਾਉਣ ਦੀ ਇਛਾ
-
ਫੋਕੀ ਆਨ ਅਤੇ ਸ਼ਾਨ ਦੀ ਚਾਹਤ
- ਆਪਣੇ ਖੋਖਲੇਪਨ ਨੂੰ ਲਕੋ ਲੈਣਾ ਤੇ ਇਸ ਦਾ ਸਾਹਮਣਾ ਨਾ ਕਰਨਾ।
ਇਸ ਤੋਂ ਇਲਾਵਾ ਸਾਨੂੰ ਕੁਝ ਹੋਰ ਸਵਾਲ ਆਪਣੇ ਆਪ ਤੇ ਕਰਨੇ ਚਾਹੀਦੇ ਹਨ।
ਸਾਨੂੰ ਇੰਨੀ ਆਪੋ ਧਾਪ ਕਿਉਂ ਪਈ ਹੋਈ ਹੈ?
ਕੀ ਇਨਸਾਨ ਆਪਣਾ ਸਭ ਤੋਂ ਵੱਡਾ ਦੁਸ਼ਮਣ ਆਪ ਹੀ ਨਹੀਂ ਹੈ?
ਕੀ ਜੋ ਕੁਝ ਵੀ ਅਸੀਂ ਆਪਣੇ ਬਾਹਰ ਦੇਖਦੇ ਹਾਂ ਤੇ ਜਿਸ ਬਾਰੇ ਸ਼ਕਾਇਤ ਕਰਦੇ ਹਾਂ, ਉਹ ਪਹਿਲਾਂ ਹੀ ਸਾਡੇ ਅੰਦਰ ਮੌਜ਼ੂਦ ਨਹੀ ਹੈ?
ਹਰ ਇਨਸਾਨ ਦੂਸਰਿਆਂ ਵਲ ਉਂਗਲੀ ਕਰਕੇ ਆਪਣੇ ਆਪ ਨੂੰ ਕਦ ਤਕ ਬਚਾਈ ਜਾਵੇਗਾ?
ਕੀ ਅਸੀਂ ਇਕ ਚੰਗਾ ਸਮਾਜ ਸਥਾਪਤ ਕਰਨਾ ਮੁਮਕਿਨ ਨਹੀਂ ਸਮਝਦੇ?
ਕੀ ਸਾਡੀ ਹਾਲੇ ਜਾਗ ਹੀ ਨਹੀਂ ਖੁੱਲੀ? ਨੀਂਦ ਕਾਫੀ ਗੂਹੜੀ ਹੈ।
ਜਾਂ ਹਾਲੇ ਅਸੀਂ ਇਸਦੀ ਜ਼ਰੂਰਤ ਹੀ ਨਹੀਂ ਸਮਝਦੇ? |