ਮਾਰਚ 2008: ਸਾਡੀਆਂ ਆਦਤਾਂ ਸਾਡੇ ਸੁਭਾਅ - ਈਰਖਾ!

            

 

 

                     

ਇਸ ਪੰਨੇ ਤੇ ਛਪੇ ਲੇਖਕ:
ਪ੍ਰੇਮ ਮਾਨ, ਬਰਜਿੰਦਰ ਕੌਰ ਢਿੱਲੋਂ, ਅਜੀਤ ਸਿੰਘ

             

   
                     
                                
     ਮਾਰਚ 2, 2008

      

ਸਾਡੀਆਂ ਆਦਤਾਂ, ਸਾਡੇ ਸੁਭਾਅ ਈਰਖਾ!

                                                                     -ਪ੍ਰੇਮ ਮਾਨ

 

ਈਰਖਾ ਇਕ ਰੋਗ ਹੈ - ਬਹੁਤ ਭੈੜਾ ਰੋਗ, ਬਹੁਤ ਕਮੀਨਾ ਰੋਗ, ਅਤੇ ਬਹੁਤ ਭਿਆਨਕ ਰੋਗਇਸ ਰੋਗ ਨੂੰ ਲਾਉਣਾ ਸੌਖਾ ਹੈ ਪਰ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਹੀ ਔਖਾ ਹੈਅਸਲ ਵਿੱਚ ਈਰਖਾ ਕਰਨ ਵਾਲਾ ਇਨਸਾਨ ਬਹੁਤ ਹੀ ਬਦਕਿਸਮਤ ਹੁੰਦਾ ਹੈ ਕਿਉਂਕਿ ਉਹ ਆਪਣਾ ਸਮਾਂ ਚੰਗੇ ਕੰਮ ਕਰਨ ਦੀ ਵਜਾਏ ਇਹ ਸੋਚਣ ਤੇ ਜ਼ਾਇਆ ਕਰਦਾ ਹੈ ਕਿ ਦੂਜਿਆਂ ਦੇ ਵਿਰੁੱਧ ਅਗਲੀ ਕਮੀਨੀ ਹਰਕਤ ਕਿਹੜੀ ਕਰਨੀ ਹੈਈਰਖਾ ਦੇ ਮਾਰੇ ਇਨਸਾਨ ਬਹੁਤ ਬਦਕਿਸਮਤ ਹਨ ਕਿਉਂਕਿ ਉਹ ਹਰ ਵੇਲੇ ਇਹੋ ਸੋਚਦੇ ਰਹਿੰਦੇ ਹਨ ਕਿ ਦੂਜਿਆਂ ਨੂੰ ਕਿਵੇਂ ਥੱਲੇ ਲਾਉਣਾ ਹੈ; ਕਿਸੇ ਦਾ ਕਿਵੇਂ ਨੁਕਸਾਨ ਕਰਨਾ ਹੈ; ਕਿਸੇ ਦੀ ਚਲਦੀ ਗੱਡੀ ਨੂੰ ਕਿਵੇਂ ਲੀਹਾਂ ਤੋਂ ਲਾਹੁਣਾ ਹੈ; ਕਿਸੇ ਦੇ ਚੰਗੇ ਦਿਨਾਂ ਨੂੰ ਮਾੜੇ ਦਿਨਾਂ  ਵਿੱਚ ਕਿਵੇਂ ਬਦਲਨਾ ਹੈ; ਕਿਸੇ ਉੱਪਰ ਚੜ੍ਹਦੇ ਨੂੰ ਥੱਲੇ ਕਿਵੇਂ ਡੇਗਣਾ ਹੈ; ਕਿਸੇ ਤੰਦਰੁਸਤ ਨੂੰ ਬਿਮਾਰ ਕਿਵੇਂ ਕਰਨਾ ਹੈ; ਕਿਸੇ ਦੀ ਲੱਤ ਬਾਂਹ ਕਿਵੇਂ ਭੰਨਣੀ ਹੈ; ਕਿਸੇ ਦਾ ਸਿਰ ਕਿਵੇਂ ਪਾੜਨਾ ਹੈ; ਕਿਸੇ ਨੂੰ ਚੰਗੇ ਕੰਮਾਂ ਤੋਂ ਹਟਾ ਕੇ ਮਾੜੇ ਕੰਮਾਂ ਵਲ ਕਿਵੇਂ ਲਾਉਣਾ ਹੈ; ਕਿਸੇ ਖੁਸ਼ੀ ਵਿੱਚ ਵਸਦੇ ਨੂੰ ਕਿਵੇਂ ਖ਼ਤਮ ਕਰਨਾ ਹੈ; ਲੁਕ ਛੁਪ ਕੇ ਕਿਸੇ ਦੀ ਇੱਜ਼ਤ ਨੂੰ ਮਿੱਟੀ ਵਿੱਚ ਕਿਵੇਂ ਰੁਲਾਉਣਾ ਹੈ; ਖੁਸ਼ੀ ਵਿੱਚ ਵਸਦੇ ਘਰਾਂ ਵਿੱਚ ਲੜਾਈ ਝਗੜਾ ਕਿਵੇਂ ਪਾਉਣਾ ਹੈ

              

               ਈਰਖਾਲੂ ਇਨਸਾਨ ਕਦੇ ਵੀ ਕਿਸੇ ਤੇ ਸਾਹਮਣੇ ਆ ਕੇ ਵਾਰ ਨਹੀਂ ਕਰਦਾ ਸਗੋਂ ਹਰ ਵਾਰ ਛੁਪ ਕੇ ਡਰਪੋਕਾਂ ਵਾਂਗ ਹੀ ਵਾਰ ਕਰਦਾ ਹੈਸਗੋਂ ਕਈ ਵਾਰੀ ਤਾਂ ਉਹ ਤੁਹਾਨੂੰ ਆਪਣਾ ਸਨੇਹੀ, ਦੋਸਤ, ਭਰਾ, ਭੈਣ, ਹਮਦਰਦ, ਜਾਂ ਸ਼ੁਭਚਿੰਤਕ ਹੀ ਆਖਦਾ ਹੈਉਪਰੋਂ ਉਪਰੋਂ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨੂੰ ਭਿਣਕ ਤੱਕ ਨਾ ਪਵੇਪਰ ਈਰਖਾ ਕਦੋਂ ਕੁ ਤੱਕ ਕੋਈ ਲੁਕਾ ਕੇ ਰੱਖ ਸਕਦਾ ਹੈ? ਜਿਵੇਂ ਇਕ ਨਾ ਇਕ ਦਿਨ ਚੋਰ ਫੜਿਆ ਹੀ ਜਾਂਦਾ ਹੈ ਅਤੇ ਇਕ ਨਾ ਇਕ ਦਿਨ ਬੇਈਮਾਨ ਇਨਸਾਨ ਨੰਗਾ ਹੋ ਹੀ ਜਾਂਦਾ ਹੈ, ਇਸੇ ਤਰ੍ਹਾਂ ਇਕ ਨਾ ਇਕ ਦਿਨ ਈਰਖਾਲੂ ਇਨਸਾਨ ਦੀਆਂ ਕੋਝੀਆਂ ਕਰਤੂਤਾਂ ਤੋਂ ਵੀ ਪੜਦਾ ਉੱਠ ਹੀ ਜਾਂਦਾ ਹੈ ਭਾਵੇਂ ਉਹ ਇਨ੍ਹਾਂ ਨੂੰ ਲੁਕਾਉਣ ਦੀਆਂ ਲੱਖ ਕੋਸ਼ਿਸ਼ਾਂ ਕਰ ਲਵੇ

               

               ਵੈਸੇ ਕੋਈ ਵੀ ਇਨਸਾਨ ਈਰਖਾ ਤੋਂ ਬਿਲਕੁਲ ਰਹਿਤ ਨਹੀਂ ਹੋ ਸਕਦਾਥੋੜੀ ਬਹੁਤ ਈਰਖਾ ਕਦੇ ਨਾ ਕਦੇ ਸਾਲ-ਛਮਾਹੀਂ ਹਰ ਇਕ ਦੇ ਮਨ ਵਿੱਚ ਆ ਜਾਂਦੀ ਹੈਜੇ ਮੈਂ ਕਹਾਂ ਕਿ ਮੈਨੂੰ ਕਦੇ ਵੀ ਕਿਸੇ ਨਾਲ ਈਰਖਾ ਨਹੀਂ ਹੋਈ ਤਾਂ ਮੈਂ ਝੂਠ ਬੋਲਦਾ ਹੋਵਾਂਗਾਪਰ ਈਰਖਾ ਕਦੇ ਕਦਾਈਂ ਆ ਜਾਣੀ ਹੋਰ ਗੱਲ ਹੈ, ਅਤੇ ਇਸ ਬੀਮਾਰੀ ਦਾ ਸਦਾ ਲਈ ਰੋਗੀ ਬਣਨਾ ਹੋਰ ਗੱਲ ਹੈਈਰਖਾ ਕਦੇ ਕਦਾਈਂ ਮਹਿਸੂਸ ਕਰਨੀ ਹੋਰ ਗੱਲ ਹੈ, ਅਤੇ ਈਰਖਾ ਨਾਲ ਭਰ ਕੇ ਕਿਸੇ ਦੇ ਵਿਰੁੱਧ ਉਸਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਰੋਗ ਵੀ ਹੈ ਅਤੇ ਕਮੀਨਾਪਣ ਵੀਅਸੀਂ ਇਨਸਾਨ ਹਾਂ ਰੱਬ ਨਹੀਂਇਨਸਾਨ ਹੋ ਕੇ ਕਦੇ ਕਦਾਈਂ ਵਰ੍ਹੇ ਕਦੀਵੀਂ ਕ੍ਰੋਧ, ਲੋਭ, ਜਾਂ ਈਰਖਾ ਦੀ ਗਲੀ ਵਿੱਚੋਂ ਲੰਘਣਾ ਸੁਭਾਵਕ ਹੈਪਰ ਇਨ੍ਹਾਂ ਰੋਗਾਂ ਦੇ ਗੁਲਾਮ ਬਣਨਾ ਅਤੇ ਇਨ੍ਹਾਂ ਦੀ ਪੂਜਾ ਕਰਨੀ ਗਲਤ ਹੈਈਰਖਾ ਦੀਆਂ ਕੁਝ ਉਦਾਹਰਣਾਂ ਹਨ:

              

 

               ਛੋਟੇ ਮੁਲਾਜ਼ਮਾਂ ਦਾ ਵੱਡੇ ਮੁਲਾਜ਼ਮਾਂ ਜਾਂ ਅਫ਼ਸਰਾਂ ਨਾਲ ਖ਼ਾਰ ਖਾਣਾ''ਇਹ ਸਾਲਾ ਵਜ਼ੀਰ ਦੀ ਸਿਫ਼ਾਰਸ਼ ਨਾਲ ਅਫ਼ਸਰ ਬਣ ਗਿਆ,                    ਆਉਂਦਾ ਊਂਦਾ ਕੁਝ ਵੀ ਨਹੀਂਜੀਅ ਕਰਦਾ ਹਰਾਮੀ ਨੂੰ ਕਤਲ ਕਰ ਦਿਆਂ।"

              

               ਛੋਟੇ ਲੇਖਕ ਦਾ ਵੱਡੇ ਲੇਖਕ ਨੂੰ ਪਸੰਦ ਨਾ ਕਰਨਾ''ਸ਼ਿਵ ਵੀ ਕੋਈ ਕਵੀ ਐ! ਐਵੇਂ ਸਾਰੀ ਉਮਰ ਰੋਂਦਾ ਰਿਹਾ।"

              

               ਕਿਸੇ ਦੋਸਤ ਨੂੰ ਆਪਣੇ ਨਾਲੋਂ ਉੱਚੀ ਸਥਿਤੀ ਤੇ ਪਹੁੰਚਿਆ ਦੇਖ ਕੇ ਨਾ ਜਰਨਾਜਾਂ ਕਿਸੇ ਨੂੰ ਤਰੱਕੀ ਕਰਦਾ ਦੇਖ ਕੇ ਉਸਦੀ ਲੱਤ

                   ਖਿੱਚੀ ਜਾਣੀ

              

               ਕਿਸੇ ਦੂਜੇ ਦੀ ਸਫ਼ਲਤਾ ਬਿਲਕੁਲ ਝੱਲੀ ਨਾ ਜਾਣੀ

              

               ਕਿਸੇ ਹੋਰ ਦੇ ਵਧੀਆ ਘਰ ਬਣਾ ਲੈਣ ਜਾਂ ਵਧੀਆ ਕਾਰ ਲੈਣ ਤੇ ਐਵੇਂ ਈਰਖਾ ਨਾਲ ਜਲੀ ਜਾਣਾ

              

               ਕਿਸੇ ਨੂੰ ਆਪਣੇ ਤੋਂ ਜ਼ਿਆਦਾ ਲਾਇਕ ਦੇਖ ਕੇ ਖਿਝੀ ਜਾਣਾ

              

               ਛੋਟੇ ਗੀਤਕਾਰ ਦਾ ਆਪਣੇ ਤੋਂ ਵਧੀਆ ਗੀਤਕਾਰ ਨੂੰ ਭੰਡਣਾ

              

               ਕਿਸੇ ਕਿਸਾਨ ਦਾ ਦੂਸਰੇ ਕਿਸਾਨ ਦੀ ਵਧੀਆ ਫ਼ਸਲ ਦੇਖ ਕੇ ਦੁਖੀ ਹੋਈ ਜਾਣਾ

              

               ਕਿਸੇ ਦੋਸਤ ਦਾ ਖ਼ੂਬਸੂਰਤ ਲੜਕੀ ਨਾਲ ਜਾਂ ਸਹੇਲੀ ਦਾ ਚੰਗੇ ਅਮੀਰ ਲੜਕੇ ਨਾਲ ਵਿਆਹ ਹੋਇਆ ਦੇਖ ਕੇ ਨਾ ਜਰਨਾ ਅਤੇ ਐਵੇਂ

                   ਕਿੜੀ ਜਾਣਾ

               

               ਇਹ ਸਭ ਈਰਖਾ ਭਰੀਆਂ ਗੱਲਾਂ ਅਸੀਂ ਆਪਣੇ ਆਪ ਨੂੰ ਦੂਜਿਆਂ ਸਾਹਮਣੇ ਵਧੀਆ ਹੋਣ ਦਾ ਝੂਠਾ ਧਰਵਾਸ ਦੇਣ ਲਈ ਹੀ ਕਰਦੇ ਹਾਂਕਈ ਵਾਰੀ ਅਸੀਂ ਈਰਖਾ ਦੀ ਅੱਗ ਵਿੱਚ ਇੰਨੇ ਭਖ ਰਹੇ ਹੁੰਦੇ ਹਾਂ ਕਿ ਅਸੀਂ ਅਜਿਹੀਆਂ ਭੱਦੀਆਂ ਹਰਕਤਾਂ ਕਰ ਜਾਂਦੇ ਹਾਂ ਜਿਨ੍ਹਾਂ ਬਾਰੇ ਆਮ ਤੌਰ ਤੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ

                          

               ਈਰਖਾ ਵਜੋਂ ਕੀਤੀਆਂ ਗਈ ਘਿਨੌਣੀਆਂ ਹਰਕਤਾਂ ਨਾਲ ਇਤਿਹਾਸ ਭਰਿਆ ਪਿਆ ਹੈਹੁਣੇ ਹੁਣੇ, ਕੋਈ ਦੋ ਤਿੰਨ ਮਹੀਨੇ ਪਹਿਲਾਂ, ਇੰਗਲੈਂਡ ਵਿੱਚ ਰਹਿੰਦੀ ਪੰਜਾਬੀ ਮੂਲ ਦੀ ਲੜਕੀ ਨੂੰ ਬਹੁਤ ਲੰਬੀ ਉਮਰ ਕੈਦ ਹੋਈ ਹੈ ਇਸ ਲਈ ਕਿ ਉਸਨੇ ਈਰਖਾ ਕਾਰਨ ਆਪਣੇ ਆਸ਼ਕ ਲੜਕੇ ਦੀ ਪਹਿਲੀ ਪਤਨੀ ਦਾ ਬਹੁਤ ਹੀ ਬੇਦਰਦੀ ਨਾਲ 40 ਤੋਂ ਵੱਧ ਵਾਰੀ ਚਾਕੂ ਮਾਰ ਕੇ ਖ਼ੂਨ ਕੀਤਾ ਸੀਟਾਨੀਆ ਹਾਰਡਿੰਗ ਅਤੇ ਨੈਂਸੀ ਕੈਰੀਗਨ ਕੁਝ ਸਾਲ ਪਹਿਲਾਂ ਅਮਰੀਕਾ ਦੀਆਂ ਮਸ਼ਹੂਰ ਫਿੱਗਰ ਸਕੇਟਰਜ਼ ਸਨਨੈਂਸੀ ਜ਼ਿਆਦਾ ਵਧੀਆ ਸਕੇਟਰ ਸੀ ਜਿਸਨੇ ਕਈ ਤਗਮੇ ਜਿੱਤੇ ਸਨਨੈਂਸੀ ਦੇ ਹੁੰਦਿਆਂ ਟਾਨੀਆਂ ਨੂੰ ਆਪਣੇ ਜਿੱਤਣ ਦੀ ਆਸ ਨਹੀਂ ਸੀ1994 ਵਿੱਚ ਕਿਸੇ ਨੇ ਪ੍ਰੈਕਟਿਸ ਕਰਦੀ ਨੈਂਸੀ ਦੇ ਗੋਡਿਆਂ ਵਿੱਚ ਕੁਝ ਮਾਰ ਕੇ ਉਸਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ ਸੀਇਸ ਤਰ੍ਹਾਂ ਉਹ ਅਮਰੀਕਾ ਦੀ ਉਸ ਸਾਲ ਹੋਈ ਚੈਂਪੀਅਨਸ਼ਿਪ ਵਿੱਚ ਹਿੱਸਾ ਨਾ ਲੈ ਸਕੀ ਅਤੇ ਟਾਨੀਆਂ ਨੇ ਉਹ ਚੈਂਪੀਅਨਸ਼ਿਪ ਜਿੱਤ ਲਈਪਿੱਛੋਂ ਪੁਲੀਸ ਦੀ ਜਾਂਚ-ਪੜਤਾਲ ਨੇ ਇਹ ਲੱਭਿਆ ਕਿ ਜੋ ਹਮਲਾ ਨੈਂਸੀ ਤੇ ਕੀਤਾ ਗਿਆ ਸੀ ਉਹ ਟਾਨੀਆ ਨੇ ਹੀ ਈਰਖਾ ਕਾਰਨ ਆਪਣੇ ਦੋਸਤ ਤੋਂ ਕਰਵਾਇਆ ਸੀ ਤਾਂ ਜੋ ਨੈਂਸੀ ਚੈਂਪੀਅਨਸ਼ਿਪ ਵਿੱਚ ਹਿੱਸਾ ਨਾ ਲੈ ਸਕੇ ਅਤੇ ਟਾਨੀਆਂ ਇਹ ਚੈਂਪੀਅਨਸ਼ਿਪ ਜਿੱਤ ਜਾਵੇਟਾਨੀਆ ਇਹ ਚੈਂਪੀਅਨਸ਼ਿਪ ਜਿੱਤ ਵੀ ਗਈ ਸੀਪਰ ਬਾਦ ਵਿੱਚ ਇਸ ਜੁਰਮ ਵਿੱਚ ਫਸ ਕੇ ਟਾਨੀਆਂ ਸਭ ਕੁਝ ਗੁਆ ਬੈਠੀਉਸ ਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ ਅਤੇ ਉਸ ਉੱਤੇ ਅਮਰੀਕਾ ਵਿੱਚ ਫਿੱਗਰ ਸਕੇਟਿੰਗ ਵਿੱਚ ਹਿੱਸਾ ਲੈਣ ਤੋਂ ਹਮੇਸ਼ਾ ਲਈ ਪਾਬੰਦੀ ਲਾ ਦਿੱਤੀ ਗਈ ਸੀ

               

               ਹਿੰਦੁਸਤਾਨ ਵਿੱਚ ਕਈ ਲੋਕ ਦੂਜਿਆਂ ਨਾਲ ਈਰਖਾ ਕਰਕੇ ਉਨ੍ਹਾਂ ਦੇ ਕੰਮ ਵਿਗਾੜਨ ਲਈ ਉਨ੍ਹਾਂ ਵਿਰੁੱਧ ਜਾਦੂ-ਟੂਣੇ ਵੀ ਕਰਦੇ ਹਨਕਈ ਵਾਰ ਲੋਕ ਈਰਖਾ ਦਾ ਸ਼ਿਕਾਰ ਹੋ ਕੇ ਦੂਸਰਿਆਂ ਨੂੰ ਜ਼ਹਿਰ ਦੇਣ ਤੱਕ ਵੀ ਚਲੇ ਜਾਂਦੇ ਹਨਹਿੰਦੁਸਤਾਨ ਵਿੱਚ ਮਤਰੇਈਆਂ ਮਾਵਾਂ ਦੇ ਆਪਣੇ ਮਤਰੇਏ ਪੁੱਤਾਂ ਧੀਆਂ ਨਾਲ ਕੀਤੇ ਸਲੂਕਾਂ ਦੀਆਂ ਕਹਾਣੀਆਂ ਸਭ ਨੂੰ ਹੀ ਪਤਾ ਹਨਪੰਜਾਬ ਵਿੱਚ ਕਈ ਵਾਰੀ ਲੋਕ ਈਰਖਾ ਕਾਰਨ ਚੰਗੇ ਘਰਾਂ ਦੇ ਲੜਕਿਆਂ ਨੂੰ ਨਸ਼ਿਆਂ ਵਿੱਚ ਲਾ ਦਿੰਦੇ ਹਨ ਜਾਂ ਉਨ੍ਹਾਂ ਨੂੰ ਹੋਰ ਬੁਰੇ ਕੰਮਾਂ ਵਿੱਚ ਪਾ ਕੇ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨਪੰਜਾਬੀ ਲੋਕ ਤਾਂ ਈਰਖਾ ਲਈ ਬਹੁਤ ਮੰਨੇ ਹੋਏ ਹਨ

               

               ਈਰਖਾ ਨਾਲ ਅਸੀਂ ਜਦੋਂ ਦੂਸਰਿਆਂ ਵਿਰੁੱਧ ਉਨ੍ਹਾਂ ਨੂੰ ਥੱਲੇ ਲਾਉਣ ਲਈ ਮਾੜੇ ਕੰਮ ਕਰਦੇ ਹਾਂ, ਤਾਂ ਫਿਰ ਅਸੀਂ ਇਨ੍ਹਾਂ ਹਰਕਤਾਂ ਨੂੰ ਲੁਕਾਉਣ ਲਈ ਹਰ ਕੋਸ਼ਿਸ਼ ਕਰਦੇ ਹਾਂ, ਝੂਠ ਬੋਲਦੇ ਹਾਂ, ਕੁਫ਼ਰ ਤੋਲਦੇ ਹਾਂ ਭਾਵੇਂ ਕੋਈ ਸਾਡੇ ਤੇ ਇਤਬਾਰ ਕਰੇ ਜਾਂ ਨਾ ਕਰੇਆਪਣਾ ਕਸੂਰ ਮੰਨ ਕੇ ਪਛਤਾਵਾ ਕਰਨ ਦੀ ਵਜਾਏ ਅਸੀਂ ਇਸ ਤਰ੍ਹਾਂ ਸਫ਼ਾਈਆਂ ਪੇਸ਼ ਕਰ ਕੇ ਸਗੋਂ ਆਪਣੀ ਹੋਰ ਬੇਇੱਜ਼ਤੀ ਕਰਾਉਂਦੇ ਹਾਂਉਪਰੋਂ ਭਾਵੇਂ ਸਾਨੂੰ ਕੋਈ ਕੁਝ ਨਾ ਕਹੇ ਪਰ ਅੰਦਰੋਂ ਸਾਰੇ ਹੀ ਸਾਨੂੰ ਲਾਹਨਤਾਂ ਪਾਉਂਦੇ ਹਨ ਅਤੇ ਸਾਡੇ ਤੋਂ ਪਰੇ ਹਟਦੇ ਜਾਂਦੇ ਹਨਈਰਖਾ ਇਕ ਅਜਿਹਾ ਰੋਗ ਹੈ ਜਿਸ ਤੋਂ ਜਿੰਨਾਂ ਵੀ ਪਰਹੇਜ਼ ਕੀਤਾ ਜਾਵੇ ਚੰਗਾ ਹੈ

   

   
                     
                     
                                
     ਮਾਰਚ 21, 2008 

      

ਸਾਡੀਆਂ ਆਦਤਾਂ, ਸਾਡੇ ਸੁਭਾਅ ਈਰਖਾ!

                                                                          -ਬਰਜਿੰਦਰ ਕੌਰ ਢਿੱਲੋਂ

 

ਈਰਖਾ ਕੀ ਹੈ? ਈਰਖਾ ਹੁੰਦੀ ਹੈ ਜਦੋਂ ਇਨਸਾਨ ਦੂਸਰੇ ਲੋਕਾਂ ਦੀ ਤਰੱਕੀ, ਕਾਮਯਾਬੀ ਅਤੇ ਧੰਨ ਦੌਲਤ ਨੂੰ ਵੇਖ ਕੇ ਅੰਦਰ ਹੀ ਅੰਦਰ ਸੜਦਾ ਰਹਿੰਦਾ ਹੈਉਸ ਕੋਲੋਂ ਦੂਸਰੇ ਦੀ ਤਰੱਕੀ ਬਰਦਾਸ਼ਤ ਹੀ ਨਹੀਂ ਹੁੰਦੀਇੱਥੋਂ ਤੱਕ ਕਿ ਕਈ ਲੋਕ ਤਾਂ ਈਰਖਾ ਦੇ ਕਾਰਨ ਦੂਸਰੇ ਨੂੰ ਤਬਾਹ ਕਰਨ ਤੋਂ ਵੀ ਸੰਕੋਚ ਨਹੀਂ ਕਰਦੇਜਿਸ ਇਨਸਾਨ ਦੇ ਅੰਦਰ ਈਰਖਾ ਵਰਗੇ ਦੈਂਤ ਦਾ ਨਿਵਾਸ ਹੋ ਜਾਂਦਾ ਹੈ, ਉਹ ਇਨਸਾਨ ਨਾ ਆਪ ਸੁਖੀ ਹੁੰਦਾ ਹੈ ਤੇ ਨਾ ਹੀ ਦੂਸਰਿਆਂ ਦਾ ਸੁੱਖ ਬਰਦਾਸ਼ਤ ਕਰ ਸਕਦਾ ਹੈਇਸੇ ਲਈ ਤਾਂ ਅੰਗ੍ਰੇਜ਼ੀ ਦੇ ਚੋਟੀ ਦੇ ਲਿਖਾਰੀ, ਸ਼ੇਕਸਪੀਅਰ ਨੇ ਕਿਹਾ ਹੈ:

               

                              "Jealousy is a green eyed monster."

                

ਈਰਖਾ ਚੰਗੀ ਵੀ ਹੋ ਸਕਦੀ ਹੈ ਅਤੇ ਖਰਾਬ ਵੀ ਹੋ ਸਕਦੀ ਹੈਮੈਨੂੰ Price is Right, Wheel of Fortune, ਅਤੇ Jeopardy ਟੀ. ਵੀ. ਸ਼ੋਅ ਬਹੁਤ ਚੰਗੇ ਲਗਦੇ ਹਨ ਜੇ ਮੈਂ ਘਰ ਹੋਵਾਂ ਤਾਂ ਇਹ ਸ਼ੋਅ ਮੈਂ ਜ਼ਰੂਰ ਦੇਖਦੀ ਹਾਂਇਨ੍ਹਾਂ ਸ਼ੋਅਜ਼ ਵਿੱਚ ਮੈਨੂੰ ਜਿੱਤਣ ਵਾਲਿਆਂ ਦੀ ਜਿੱਤ ਚੰਗੀ ਲਗਦੀ ਹੈਪਰ ਜੇ ਕੋਈ ਮੇਰਾ ਦੋਸਤ ਮਿੱਤਰ ਜਾਂ ਭੈਣ ਭਾਈ ਲਾਟਰੀ ਜਿੱਤਦਾ ਹੈ ਤਾਂ ਮੈਨੂੰ ਈਰਖਾ ਹੁੰਦੀ ਹੈ

               

               ਈਰਖਾ ਕਿਸੇ ਨਾ ਕਿਸੇ ਰੂਪ ਵਿੱਚ ਹਰ ਇਨਸਾਨ ਦੇ ਅੰਦਰ ਹੁੰਦੀ ਹੈਇਹ ਇਕ ਆਦਤ ਕਹਿ ਲਵੋ ਜਾਂ ਕਿਸੇ ਦਾ ਸੁਭਾਅ ਕਹਿ ਲਵੋ ਇਕੋ ਹੀ ਗੱਲ ਹੈਜੇ ਇਹ ਈਰਖਾ ਚੰਗੀ ਹੈ ਤਾਂ ਇਨਸਾਨ ਦੇਖੋ ਦੇਖੀ ਤਰੱਕੀ ਕਰਦਾ ਹੈ, ਪਰ ਜੇ ਉਹ ਖ਼ਰਾਬ ਈਰਖਾ ਦਾ ਗ਼ੁਲਾਮ ਹੈ ਤਾਂ ਉਹ ਇਨਸਾਨ ਆਪਣਾ ਸੁਖ ਅਰਾਮ ਅਤੇ ਆਪਣੀ ਸਿਹਤ ਗੁਆ ਲੈਂਦਾ ਹੈ

               

               ਕਈ ਲੋਕ ਦੇਸ਼ ਤੋਂ ਬਦੇਸ਼ ਵਿੱਚ ਆ ਕੇ ਜਦੋਂ ਲੋਕਾਂ ਦੇ ਸੋਹਣੇ ਸੋਹਣੇ ਤੇ ਵੱਡੇ ਵੱਡੇ ਘਰ ਦੇਖਦੇ ਹਨ ਤਾਂ ਉਨ੍ਹਾਂ ਦੇ ਅੰਦਰ ਈਰਖਾ ਆ ਹੀ ਜਾਂਦੀ ਹੈਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਲੋਕ ਵੀ ਮਿਹਨਤ ਕਰ ਕਰ ਕੇ ਇਕ ਦਿਨ ਆਪਣਾ ਘਰ ਬਣਾ ਹੀ ਲੈਂਦੇ ਹਨਪਰ ਈਰਖਾ ਐਨੀ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਕਿ ਦੂਜਿਆਂ ਦਾ ਮੁਕਾਬਲਾ ਕਰਦੇ ਕਰਦੇ ਅਸੀਂ ਆਪਣਾ ਸੁਖ ਆਰਾਮ ਹੀ ਗੁਆ ਲਈਏ

               

               ਨੂੰਹ ਸੱਸ ਦਾ ਝਗੜਾ ਅਕਸਰ ਦੇਖਣ ਵਿੱਚ ਆਉਂਦਾ ਹੈਇਹ ਝਗੜਾ ਸਿਰਫ਼ ਈਰਖਾ ਕਰਕੇ ਹੁੰਦਾ ਹੈਨਾ ਤਾਂ ਸੱਸ ਹੀ ਖ਼ਰਾਬ ਹੁੰਦੀ ਹੈ ਤੇ ਨਾ ਹੀ ਨੂੰਹ ਦੈਂਤਣੀਸੱਸ ਆਪਣੇ ਪੁੱਤਰ ਤੇ ਹੱਕ ਜਮਾਉਂਦੀ ਹੈ ਤੇ ਨੂੰਹ ਆਪਣੇ ਪਤੀ ਤੇਇਨ੍ਹਾਂ ਦੋਹਾਂ ਦੀ ਈਰਖਾ ਵਿੱਚ ਵਿਚਾਰਾ ਪੁੱਤਰ ਰਗੜਿਆ ਜਾਂਦਾ ਹੈਉਹ ਕਿਸਦਾ ਸਾਥ ਦੇਵੇ? ਨਤੀਜਾ ਇਹ ਹੁੰਦਾ ਹੈ ਕਿ ਘਰ ਵਿੱਚ ਲੜਾਈ ਝਗੜਾ, ਮਾਰ ਕੁਟਾਈ, ਭਾਂਡੇ ਵਗਾਹ ਕੇ ਮਾਰਨੇ, ਨੂੰਹ ਦਾ ਪੇਕੀਂ ਤੁਰ ਜਾਣਾ, ਅਤੇ ਕਈ ਵਾਰੀ ਪਤੀ ਪਤਨੀ ਦਾ ਛੱਡ ਛਡਾ ਹੋ ਜਾਣ ਤੱਕ ਦੀ ਨੌਬਤ ਆ ਜਾਂਦੀ ਹੈਬਣਿਆ ਬਣਾਇਆ ਘਰ ਤੇ ਸੁਖ ਆਰਾਮ ਨਸ਼ਟ ਹੋ ਜਾਂਦਾ ਹੈਇਸੇ ਈਰਖਾ ਦੇ ਕਾਰਨ ਹੀ ਤਾਂ ਸੱਸਾਂ ਆਪਣੇ ਕੁਰਖ਼ਤ ਸੁਭਾਅ ਦੇ ਕਾਰਨ ਬਦਨਾਮ ਹਨ

               

               ਦਰਾਣੀਆਂ ਜਠਾਣੀਆਂ ਵਿੱਚ ਵੀ ਈਰਖਾ ਦੇਖੀ ਗਈ ਹੈਕੋਈ ਸੱਸ ਦੀ ਪਿਆਰੀ ਹੁੰਦੀ ਹੈ ਤੇ ਕੋਈ ਸਹੁਰੇ ਦੀਜੇ ਜੇਠ ਨੇ ਛੋਟੀ ਭਾਬੀ ਦੀ ਤਾਰੀਫ਼ ਕਰ ਦਿੱਤੀ ਤਾਂ ਪਤਨੀ ਗੁੱਸੇਜੇ ਦਿਉਰ ਨੇ ਵੱਡੀ ਭਰਜਾਈ ਦੀ ਤਾਰੀਫ਼ ਕਰ ਦਿੱਤੀ ਤਾਂ ਉਸਦੀ ਪਤਨੀ ਨਰਾਜ਼ਇਹ ਈਰਖਾ ਹੀ ਹੁੰਦੀ ਹੈ ਜਿਹੜੀ ਘਰਾਂ ਵਿੱਚ ਫੁੱਟ ਪੁਆਉਂਦੀ ਹੈ, ਸਹੁਰੇ ਘਰ ਵਿੱਚ ਕੰਧਾਂ ਉਸਾਰ ਦਿੱਤੀਆਂ ਜਾਂਦੀਆਂ ਹਨ, ਭਰਾ ਭਰਾਵਾਂ ਨਾਲੋਂ ਤੇ ਪੁੱਤਰ ਮਾਂ ਬਾਪ ਨਾਲੋਂ ਜੁਦਾ ਹੋ ਜਾਂਦੇ ਹਨਕਈ ਵਾਰੀ ਸੱਸ ਸਹੁਰਾ ਵੀ ਕਿਸੇ ਪੁੱਤਰ ਨੂੰਹ ਦੀ ਤਾਰੀਫ਼ ਕਰਨੋਂ ਨਹੀਂ ਹਟਦੇ, ਅਤੇ ਇਸ ਤਰ੍ਹਾਂ ਵੀ ਪਰਵਾਰ ਵਿੱਚ ਫੁੱਟ ਪੈ ਜਾਂਦੀ ਹੈ

               

               ਜਿਹੜੇ ਆਦਮੀ ਅਤੇ ਔਰਤਾਂ ਇਕੱਠੇ ਕੰਮ ਕਰਦੇ ਹਨ, ਉਹ ਦੋਸਤਾਂ ਦੀ ਤਰ੍ਹਾਂ ਆਪਸ ਵਿੱਚ ਇਕ ਦੂਜੇ ਦੇ ਬਹੁਤ ਨਜ਼ਦੀਕ ਹੋ ਜਾਂਦੇ ਹਨਉਨ੍ਹਾਂ ਦੇ ਪਤੀਆਂ ਅਤੇ ਪਤਨੀਆਂ ਨੂੰ ਇਹ ਨੇੜਤਾ ਤੰਗ ਕਰਨ ਲੱਗ ਜਾਂਦੀ ਹੈਇਸ ਵੇਲੇ ਇਨ੍ਹਾਂ ਲੋਕਾਂ ਦੇ ਅੰਦਰ ਈਰਖਾ ਦਾ ਦੈਂਤ ਘਰ ਕਰਨ ਲੱਗ ਜਾਂਦਾ ਹੈ ਤੇ ਹੌਲੀ ਹੌਲੀ ਇਹ ਈਰਖਾ ਇਕ ਚੰਗੇ ਵੱਡੇ ਮਹਾਂਭਾਰਤ ਦਾ ਰੂਪ ਧਾਰਣ ਕਰ ਲੈਂਦੀ ਹੈਇਹ ਈਰਖਾ ਦੀ ਅੱਗ ਹੌਲੀ ਹੌਲੀ ਵਧਦੀ ਹੋਈ ਚੰਗੇ ਭਲੇ ਵਸਦੇ ਘਰਾਂ ਨੂੰ ਤਬਾਹ ਕਰ ਦਿੰਦੀ ਹੈਇਹ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹਨ ਜਿਸ ਕਰਕੇ ਇਕ ਦੂਜੇ ਤੇ ਇਤਬਾਰ ਨਹੀਂ ਰਹਿ ਜਾਂਦਾ ਤੇ ਹਰ ਵੇਲੇ ਈਰਖਾ ਦੀ ਅੱਗ ਵਿੱਚ ਝੁਲਸਦੇ ਰਹਿੰਦੇ ਹਨ

               

               ਭੈਣਾਂ ਭਰਾਵਾਂ ਵਿੱਚ ਵੀ ਈਰਖਾ ਹੁੰਦੀ ਹੈ, ਖਾਸ ਕਰਕੇ ਹਿੰਦੁਸਤਾਨੀ ਲੋਕਾਂ ਵਿੱਚਇਨ੍ਹਾਂ ਘਰਾਂ ਵਿੱਚ ਲੜਕਿਆਂ ਨੂੰ ਸ਼ੁਰੂ ਤੋਂ ਹੀ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈਪਹਿਲਾਂ ਤਾਂ ਭੈਣਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਵਿਤਕਰਾ ਕਿਉਂ ਹੁੰਦਾ ਹੈ ਪਰ ਜਦੋਂ ਸਮਝ ਆਉਂਦੀ ਹੈ ਤਾਂ ਈਰਖਾ ਆਪਣਾ ਘਰ ਇਨ੍ਹਾਂ ਦੇ ਅੰਦਰ ਬਣਾ ਚੁਕਦੀ ਹੈਬਾਹਰਲੇ ਮੁਲਕਾਂ ਵਿੱਚ ਜੇ ਲੜਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਘਰੋਂ ਬਾਹਰ ਜਾਣਾ ਚਾਹੁਣ ਤਾਂ ਹਿੰਦੁਸਤਾਨੀ ਮਾਂ ਪਿਉ ਕੁਝ ਨਹੀਂ ਕਹਿੰਦੇ ਪਰ ਲੜਕੀਆਂ ਨੂੰ ਇਹ ਕਹਿਕੇ ਘਰੋਂ ਬਾਹਰ ਨਹੀਂ ਜਾਣ ਦਿੰਦੇ, ''ਲੜਕੀਆਂ ਰਾਤੀਂ ਘਰੋਂ ਬਾਹਰ ਨਹੀਂ ਜਾਂਦੀਆਂ।" ਜਦੋਂ ਲੜਕੀਆਂ ਇਸਦਾ ਕਾਰਨ ਪੁੱਛਦੀਆਂ ਹਨ ਤਾਂ ਕੋਈ ਵੀ ਵਾਜਬ ਜਵਾਬ ਨਹੀਂ ਦਿੱਤਾ ਜਾਂਦਾਇਸਦਾ ਨਤੀਜਾ ਇਹ ਹੁੰਦਾ ਹੈ ਕਿ ਲੜਕੀਆਂ ਦੇ ਅੰਦਰ ਈਰਖਾ ਪੈਦਾ ਹੋ ਜਾਂਦੀ ਹੈ, ਉਹ ਸਕੂਲ ਤੋਂ ਘਰ ਦੇਰ ਨਾਲ ਪਹੁੰਚਦੀਆਂ ਹਨ, ਘਰੋਂ ਹੋਰ ਕੱਪੜੇ ਪਾਕੇ ਜਾਂਦੀਆਂ ਹਨ ਤੇ ਸਕੂਲ ਜਾ ਕੇ ਹੋਰ ਕੱਪੜੇ ਪਾ ਲੈਂਦੀਆਂ ਹਨਇਸ ਤਰ੍ਹਾਂ ਉਨ੍ਹਾਂ ਦੇ ਅੰਦਰ ਝੂਠ ਬੋਲਣ ਦੀ ਤੇ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ

               

               ਕਈ ਔਰਤਾਂ ਨੂੰ ਖ਼ੂਬਸੂਰਤੀ ਦੇ ਭੰਡਾਰੇ ਦੇਣ ਲੱਗਿਆਂ ਪਰਮਾਤਮਾ ਜ਼ਰਾ ਵੀ ਸੰਕੋਚ ਨਹੀਂ ਕਰਦਾਦੂਸਰੀਆਂ ਔਰਤਾਂ ਦੇ ਅੰਦਰ ਈਰਖਾ ਆ ਜਾਂਦੀ ਹੈਉਹ ਹਰ ਵੇਲੇ ਖ਼ੂਬਸੂਰਤ ਹੋਣ ਦੇ ਸੁਪਨੇ ਲੈਂਦੀਆਂ ਰਹਿੰਦੀਆਂ ਹਨਖ਼ੂਬਸੂਰਤ ਬਣਨ ਲਈ ਵਿਚਾਰੀਆਂ ਬਹੁਤ ਖਰਚਾ ਵੀ ਕਰਦੀਆਂ ਹਨ

               

               ਇਹ ਈਰਖਾ ਕਈ ਲੋਕਾਂ ਨੂੰ ਗਲਤ ਕੰਮ ਕਰਨ ਤੇ ਮਜਬੂਰ ਵੀ ਕਰ ਦਿੰਦੀ ਹੈਪਤੀ ਪਤਨੀ ਦਾ ਅਤੇ ਪਤਨੀ ਆਪਣੇ ਪਤੀ ਦਾ ਖ਼ੂਨ ਕਰਵਾ ਦਿੰਦੀ ਹੈਪਰ ਇਸ ਈਰਖਾ ਦਾ ਇਕ ਇਹ ਵੀ ਫ਼ਾਇਦਾ ਹੈ ਕਿ ਪਤੀ ਪਤਨੀ ਇਕ ਦੂਜੇ ਨੂੰ ਖੁਸ਼ ਕਰਨ ਲਈ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆ ਸਕਦੇ ਹਨਦੋਨੋਂ ਆਪਣੀ ਬੋਲ-ਚਾਲ, ਰਹਿਣੀ ਬਹਿਣੀ, ਤੇ ਖਾਣ ਪੀਣ ਨੂੰ ਬਦਲ ਕੇ ਇਕ ਦੂਜੇ ਨਾਲ ਪਿਆਰ ਵਧਾ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਾ ਸਕਦੇ ਹਨ

               

               ਕਹਿੰਦੇ ਹਨ ਕਿ ਪਰਿੰਸਜ਼ ਡਾਈਐਨਾ ਦੀ ਵਿਆਹੁਤਾ ਜ਼ਿੰਦਗੀ ਖ਼ਰਾਬ ਹੋਣ ਦੀ ਵੀ ਇਕ ਵਜ੍ਹਾ ਈਰਖਾ ਹੀ ਸੀਉਹ ਲੋਕਾਂ ਦੀ ਬਹੁਤ ਹਰਮਨ ਪਿਆਰੀ ਸੀਉਸਦੀ ਖ਼ੂਬਸੂਰਤੀ ਅਤੇ ਉਸਦਾ ਅੰਦਾਜ਼ ਪੂਰਾ ਸ਼ਹਿਜ਼ਾਦੀਆਂ ਵਰਗਾ ਸੀਪਰ ਸ਼ਾਹੀ ਖ਼ਾਨਦਾਨ ਨੂੰ ਕੁਝ ਈਰਖਾ ਹੋਣ ਲੱਗੀ ਤੇ ਉਸਦੀ ਚੰਗੀ ਭਲੀ ਜ਼ਿੰਦਗੀ ਵਿੱਚ ਤੁਫ਼ਾਨ ਆ ਗਿਆ

                               

               ਈਰਖਾ ਇਕ ਐਸਾ ਜਜ਼ਬਾ ਹੈ, ਇਕ ਭਾਵਨਾ ਹੈ ਜੋ ਕਿ ਹਰ ਇਨਸਾਨ ਦੇ ਅੰਦਰ ਹੈ, ਕਿਸੇ ਵਿੱਚ ਥੋੜੀ ਅਤੇ ਕਿਸੇ ਵਿੱਚ ਬਹੁਤੀਇਸ ਜਜ਼ਬੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਸ ਬਿਮਾਰੀ ਨੂੰ ਫੈਲਣ ਵਿੱਚ ਦੇਰ ਨਹੀਂ ਲਗਦੀਜੇ ਈਰਖਾ ਦੇ ਪੈਦਾ ਹੋਣ ਦੀ ਵਜ੍ਹਾ ਦਾ ਪਤਾ ਲੱਗ ਜਾਵੇ ਤਾਂ ਉਸ ਵਜ੍ਹਾ ਨੂੰ ਠੀਕ ਸਮਝ ਲੈਣ ਨਾਲ ਇਹ ਭਾਵਨਾ ਦੂਰ ਹੋ ਸਕਦੀ ਹੈ ਅਤੇ ਅਸੀਂ ਚੈਨ ਨਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ, ਨਹੀਂ ਤਾਂ ਸਾਡੇ ਅੰਦਰ ਈਰਖਾ ਦਾ ਦੈਂਤ ਤਬਾਹੀ ਲਿਆਉਣ ਦੀ ਕੋਸ਼ਿਸ਼ ਕਰਦਾ ਰਹੇਗਾ

         

   
                     
                     
                                
     ਮਾਰਚ 21, 2008 

      

ਕੀ ਸਾਡੀਆਂ ਆਦਤਾਂ ਹਮੇਸ਼ਾ ਲਈ ਖ਼ਤਮ ਹੋ ਸਕਦੀਆਂ ਹਨ?

                                                                                            -ਅਜੀਤ ਸਿੰਘ

 

ਹਾਂ ਇਹ ਗੱਲ ਸਹੀ ਹੈ ਕਿ ਸਾਡੀਆਂ ਆਦਤਾਂ ਜਿਵੇਂ ਈਰਖਾ, ਗੁੱਸਾ ਜਾਂ ਡਰ ਵਗੈਰਾ ਹਮੇਸ਼ਾ ਲਈ ਖ਼ਤਮ ਹੋ ਸਕਦੀਆਂ ਹਨ ਪਰ ਸ਼ਰਤ ਇਹ ਹੈ ਕਿ ਜਦੋਂ ਵੀ ਕੋਈ ਅਜਿਹੀ ਵੇਦਨਾ ਸਾਡੇ ਅੰਦਰ ਆਵੇ, ਸਾਡੇ ਵਿੱਚ ਇਤਨਾ ਹੌਸਲਾ ਹੋਵੇ ਕਿ ਅਸੀਂ ਆਪਣੀ ਆਦਤ ਦੇ ਹਰ ਉਤਾਰ ਚੜ੍ਹਾਓ ਦੇ ਹਰ ਰੂਪ ਨੂੰ ਆਪਣੇ ਆਪ ਅੰਦਰ ਉਸੇ ਵੇਲੇ ਨਾ ਕਿ ਦੋ ਮਿੰਟਾਂ ਬਾਦ, ਬਿਨ੍ਹਾਂ ਕੋਈ ਨੁਕਤਾ ਚੀਨੀ ਕੀਤਿਆਂ, ਬਿਨ੍ਹਾਂ ਕੋਈ ਸਫ਼ਾਈ ਦਿੱਤਿਆਂ, ਬਿਨ੍ਹਾਂ ਕਿਸੇ ਝਿਜਕ ਦੇ, ਬਿਨ੍ਹਾਂ ਕਿਸੇ ਡਰ ਦੇ, ਬਿਨ੍ਹਾਂ ਕਿਸੇ ਦੂਸਰੇ ਤੇ ਇਲਜ਼ਾਮ ਲਗਾਏ, ਬਿਨ੍ਹਾਂ ਉਸ ਨੂੰ ਖ਼ਤਮ ਕਰਨ ਦੀ ਇੱਛਾ ਦੇ, ਉਸ ਨੂੰ ਚੰਗੀ, ਮੰਦੀ, ਬੁਰਾ, ਭਲਾ ਕਹੇ ਬਿਨ੍ਹਾਂ ਸ਼ਾਂਤ ਮਨ ਨਾਲ ਵੇਖ ਸਕੀਏਮਨ ਇਤਨਾ ਸ਼ਾਂਤ ਹੋਵੇ ਕਿ ਵੇਖਣ ਵਾਲਾ ਬਚੇ ਹੀ ਨਾਇਸ ਤਰ੍ਹਾਂ ਵੇਖਣ ਨੂੰ ਅਸੀਂ ਇਕ  state of meditation ਕਹਿ ਸਕਦੇ ਹਾਂਕੀ ਤੁਸੀਂ ਕਰ ਸਕੋਗੇ ਅਜਿਹਾ ਅਗਲੀ ਵਾਰੀ ਜਦੋਂ ਈਰਖਾ, ਗੁੱਸਾ ਜਾਂ ਡਰ ਦੀ ਭਾਵਨਾ ਨਾਲ ਤੁਹਾਡਾ ਜਿਸਮ ਕੰਬ ਰਿਹਾ ਹੋਵੇ ਤੇ ਤੁਸੀ ਉਸ ਕੰਬਣੀ ਨੂੰ ਬੇਧੜਕ ਵੇਖਦੇ ਰਹੋ? ਬੱਸ ਇਤਨਾ ਹੀ ਕਰਨਾ ਹੈ, ਕੁਝ ਨਹੀਂ ਹੋਵੇਗਾ, ਉਸ ਕੰਬਣੀ ਤੋਂ ਤੁਹਾਨੂੰ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ

               

               Meditative state ਵਿੱਚ  ਵੇਖਣ ਵਾਲਾ ਤੇ ਜਿਸ ਨੂੰ ਵੀ ਉਹ ਵੇਖ ਰਿਹਾ ਜਾਂ ਸੋਚਣ ਵਾਲਾ ਤੇ ਉਸ ਦੀ ਸੋਚ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾਕੋਈ ਸੋਚ ਨਹੀਂ ਰਹਿ ਜਾਂਦੀ ਅਤੇ ਨਾ ਹੀ ਕੋਈ ਸੋਚਣ ਵਾਲਾ Subject and object merge into one.

               

               ਆਖ਼ਿਰ ਵਿੱਚ ਇਕ ਪਹਿਰਾ ਜੋ ਕਿ J. Krishnamurti ਨੇ ਲਿਖਿਆ ਹੈਹੇਠਾਂ ਦੇ ਰਿਹਾ ਹਾਂਇਸ ਦੀ ਅਸਲੀ ਸਮਝ ਤਾਂ ਇਸ ਨੂੰ practically ਆਪਣੇ ਜੀਵਨ ਵਿੱਚ ਵਰਤਣ ਨਾਲ ਹੀ ਆਵੇਗੀ

               

Questioner: When I observe a particular feeling (jealousy), that feeling comes to an end, and then there is a state of attention which brings with it a new kind of energy. Is this what you mean?

               

Krishnamurti: When you observe a particular feeling, what is important is to find out how you observe it. Please follow this. Do you see the feeling as something separate from yourself? Obviously you see it that way. I do not know if you have experimented and have found out that when you observe a feeling, that feeling comes to an end. But even though the feeling comes to an end, if there is an observer, a spectator, a censor, a thinker who remains apart from the feeling, then there is still a contradiction.

               

               So it is very important to understand how we look at a feeling. Take, for instance, a very common feeling: jealousy. We all know what it is to be jealous. Now, how do you look at your jealousy? When you look at that feeling, you are the observer of jealousy as something apart from yourself. You try to change jealousy, to modify it, or you try to explain why you are justified in being jealous, and so on and so forth. So there is a being, a censor, an entity apart from jealousy who observes it. For the moment jealousy may disappear, but it comes back because you do not really see that jealousy is part of you. You are jealousy, that feeling is not something outside of you. When you are jealous, your whole being is jealous, as your whole being is envious, acquisitive, or what you will. When you are actually in a state of jealousy, there is nothing else but that.

               

               So it is very important to find out how to look, how to listen. I will go into it a little bit more. When one is jealous, observe what is taking place. My wife or my husband looks at somebody else, and I have a certain feeling which goes with all that nonsense we call love. Or perhaps somebody else is cleverer than I, or has a more beautiful figure, and again that feeling arises, I give it a label, a name. Please see what is taking place, just follow it step by step. It is a fairly simple psychological process, as you will know if you have observed it in yourself. I have a certain feeling, and I give it a name. I give it a name because I want to know what it is; I call it jealousy, and that word is the outcome of my memory of the past. The feeling itself is something new, it has come into being suddenly, spontaneously, but I have identified it by giving it a name. In giving it a name I think I have understood it, but I have only strengthened it. So what has happened? The word has interfered with my looking at the fact. I think I have understood the feeling by calling it jealousy, whereas I have only put it in the framework of words, of memory, with all the old impressions, explanations, condemnations, justifications. But that feeling itself is new, it is not something of yesterday. It becomes something of yesterday only when I give it a name. If I look at it without naming it there is no centre from which I am looking. Please see this. Are you working as hard as I am? What I am saying is that the moment you give a name, a label to that feeling, you have brought it into the framework of the old; and the old is the observer, the separate entity who is made up of words, of ideas, of opinions about what is right and what is wrong. Therefore it is very important to understand the process of naming, and to see how instantaneously the word 'jealousy' comes into being. But if you don't name that feeling-which demands tremendous awareness, a great deal of immediate understanding, then you will find that there is no observer, no thinker, no centre from which you are judging, and that you are not different from the feeling. There is no 'you' who feels it. Jealousy has become a habit with most of us, and like any other habit it continues. To break the habit is merely to be aware of the habit. Please listen to this. Do not say, "It is terrible to have this habit, I must change it, I must be free of it," and so on, but just be aware of it. To be aware of a habit is not to condemn it, but simply to look at it. You know, when you love a thing you look at it. It is only when you don't love it that the problem of how to get rid of it begins. When I use the word 'love' with regard to the feeling which we call jealousy, I hope you see what I mean. To 'love' jealousy is not to deny or condemn that feeling; then there is no separation between the feeling and the observer. In this state of total awareness, if you go into it very deeply, without words, you will find you have completely wiped away that feeling which is habitually identified with the word 'jealousy'.

-J. Krishnamurti at Saanen on July 29 1962

Taken from: http://nondualite.free.fr/c_quotesK.htm