ਹਰ ਮਹੀਨੇ ਦੇ ਸ਼ੁਰੂ ਵਿੱਚ ਇਕ ਮਹੱਤਵਪੂਰਨ ਵਿਸ਼ੇ ਉੱਤੇ ਇਕ ਲਿਖਤ ਇਸ ਵੈਬ ਸਾਈਟ ਉੱਤੇ ਲਾ ਦਿੱਤੀ ਜਾਇਆ ਕਰੇਗੀ। ਇਹ ਲਿਖਤ ਇਕ ਪੈਰੇ ਤੋਂ ਲੈ ਕੇ ਕਈ ਸਫ਼ਿਆਂ ਤੱਕ ਹੋ ਸਕਦੀ ਹੈ। ਪੰਜਾਬੀ ਪਾਠਕਾਂ ਨੂੰ ਖੁੱਲਾ ਸਦਾ ਦਿੱਤਾ ਜਾਂਦਾ ਹੈ ਕਿ ਉਹ ਉਸ ਵਿਸ਼ੇ ਉੱਤੇ ਆਪਣੇ ਵਿਚਾਰ ਲਿਖ ਕੇ ਈਮੇਲ ਰਾਹੀਂ ਸੰਪਾਦਕ ਨੂੰ ਭੇਜਣ। ਪਾਠਕਾਂ ਦੀਆਂ ਇਹ ਲਿਖਤਾਂ ਉਨ੍ਹਾਂ ਦੇ ਆਪਣੇ ਵਿਚਾਰਾਂ ਤੇ ਵੀ ਅਧਾਰਿਤ ਹੋ ਸਕਦੀਆਂ ਹਨ ਜਾਂ ਇਸ ਵੈਬ ਸਾਈਟ ਉੱਤੇ ਲੱਗੀਆਂ ਪਹਿਲੀਆਂ ਲਿਖਤਾਂ ਦੇ ਜਵਾਬ ਵਿੱਚ ਵੀ ਲਿਖੀਆਂ ਜਾ ਸਕਦੀਆਂ ਹਨ। ਪਾਠਕਾਂ ਦੀਆਂ ਇਹ ਲਿਖਤਾਂ ਉਨ੍ਹਾਂ ਦੇ ਆਪਣੇ ਜੀਵਨ ਤੇ ਵੀ ਅਧਾਰਿਤ ਹੋ ਸਕਦੀਆਂ ਹਨ ਜੋ ਇਸ ਵਿਸ਼ੇ ਨਾਲ ਸੰਬੰਧਤ ਹੋਣ। ਈਮੇਲ ਇਸ ਪਤੇ ਤੇ ਕੀਤੀ ਜਾਵੇ: info@panjabiblog.org. ਈਮੇਲ ਵਿੱਚ ਲਿਖਤ ਦੇ ਲੇਖਕ ਦਾ ਪੂਰਾ ਪਤਾ ਅਤੇ ਫੋਨ ਨੰਬਰ ਹੋਣਾ ਬਹੁਤ ਜ਼ਰੂਰੀ ਹੈ। ਈਮੇਲ ਵਿੱਚ, ਵਿਸ਼ੇ ਵਾਲੇ ਖ਼ਾਨੇ ਵਿੱਚ ਵਿਸ਼ੇ ਦਾ ਨਾਂ ਜਾਂ ਜਿਸ ਮਹੀਨੇ ਇਹ ਵਿਸ਼ਾ ਸ਼ੁਰੂ ਕੀਤਾ ਗਿਆ ਸੀ ਉਸ ਮਹੀਨੇ ਦਾ ਨਾਂ ਲਿਖ ਦਿੱਤਾ ਜਾਵੇ ਤਾਂ ਮੇਹਰਬਾਨੀ ਹੋਵੇਗੀ। ਲਿਖਤ ਤਾਂ ਹੀ ਛਾਪੀ ਜਾਵੇਗੀ ਜੇ ਉਸ ਵਿੱਚ ਕੋਈ ਠੋਸ ਗੱਲਾਂ ਲਿਖੀਆਂ ਹੋਣਗੀਆਂ।
ਜੇ ਪਾਠਕ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਲਿਖ ਕੇ ਭੇਜਣ ਤਾਂ ਬਹੁਤ ਧੰਨਵਾਦ ਹੋਵੇਗਾ। ਜੇ ਕੋਈ ਪਾਠਕ ਅੱਛੀ ਤਰ੍ਹਾਂ ਪੰਜਾਬੀ ਨਹੀਂ ਲਿਖ ਸਕਦਾ ਜਾਂ ਪੰਜਾਬੀ ਟਾਈਪ ਨਹੀਂ ਕਰ ਸਕਦਾ, ਉਹ ਆਪਣੀ ਲਿਖਤ ਅੰਗਰੇਜ਼ੀ ਵਿੱਚ ਭੇਜ ਸਕਦਾ ਹੈ। ਭਾਵੇਂ ਲਿਖਤਾਂ ਭੇਜਣ ਲਈ ਕੋਈ ਨਿਸ਼ਚਤ ਸਮਾਂ ਨਹੀਂ ਪਰ ਜਿੰਨੀ ਛੇਤੀਂ ਲਿਖਤ ਭੇਜੀ ਜਾਵੇ ਉਤਨਾ ਹੀ ਚੰਗਾ ਹੈ।